ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ : ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਕਮਿਸ਼ਨਰ ਤੇ 5 ਜ਼ਿਲਿਆਂ ਦੇ SSP ਬਦਲੇ 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਸਰਕਾਰ ਨੇ ਪੁਲਿਸ ਵਿੱਚ ਫੇਰ ਵੱਡਾ ਫੇਰਬਦਲ (The big change) ਕੀਤਾ ਹੈ।…

Punjab Administrative Reshuffle: पंजाब में बड़े स्तर पर प्रशासनिक फेरबदल, 6 आईएएस और 39 पीसीएस अधिकारियों के तबादले

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਸਰਕਾਰ ਨੇ ਪੁਲਿਸ ਵਿੱਚ ਫੇਰ ਵੱਡਾ ਫੇਰਬਦਲ (The big change) ਕੀਤਾ ਹੈ। ਇਸ ਤਹਿਤ ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ (Commissioners of Police) ਨੂੰ ਬਦਲ ਦਿੱਤਾ ਗਿਆ। ਅਰੁਣਪਾਲ ਸਿੰਘ (Arunpal Singh) ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ (New Commissioner of Police) ਨਿਯੁਕਤ ਕੀਤਾ ਗਿਆ ਹੈ। ਉਹ ਹੁਣ ਤੱਕ ਜਲੰਧਰ ਰੇਂਜ ਦੇ ਆਈ.ਜੀ. ਕੌਸਤੁਭ ਸ਼ਰਮਾ (IG of Jalandhar Range Kaustubh Sharma) ਨੂੰ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ (Commissioner of Police) ਅਤੇ ਗੁਰਪ੍ਰੀਤ ਸਿੰਘ ਤੂਰ (Gurpreet Singh Toor) ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਨੇ 5 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲ ਦਿੱਤੇ ਹਨ। ਇਨ੍ਹਾਂ ਵਿਚ ਸਵਪਨ ਸ਼ਰਮਾ ਨੂੰ ਜਲੰਧਰ ਦਿਹਾਤੀ, ਜੇ. ਐਲਚੇਜ਼ੀਅਨ ਨੂੰ ਬਠਿੰਡਾ, ਦੀਪਕ ਹਿਲੋਰੀ ਨੂੰ ਲੁਧਿਆਣਾ ਦਿਹਾਤੀ ਅਤੇ ਗੌਰਵ ਤੂਰਾ ਨੂੰ ਮਾਨਸਾ ਦਾ ਐੱਸਐੱਸਪੀ ਲਾਇਆ ਗਿਆ ਹੈ। ਸਭ ਤੋਂ ਦਿਲਚਸਪ ਤਬਦੀਲੀ ਫਾਜ਼ਿਲਕਾ ਵਿੱਚ ਹੋਈ ਜਿੱਥੇ ਸਰਕਾਰ ਨੇ ਆਈਪੀਐਸ ਸਚਿਨ ਗੁਪਤਾ ਨੂੰ ਬਦਲ ਕੇ ਪੀਪੀਐਸ ਅਧਿਕਾਰੀ ਭੁਪਿੰਦਰ ਸਿੰਘ ਨੂੰ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ।
ਸੀਐਮ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਨਵੀਂ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਮੀਟਿੰਗ ਕੀਤੀ। ਇਸ ਵਿੱਚ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਤੋਂ ਇਲਾਵਾ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ, ਗੁਰਪ੍ਰੀਤ ਭੁੱਲਰ ਨੇ ਵੀ ਸ਼ਮੂਲੀਅਤ ਕੀਤੀ। ਮਾਨ ਨੇ ਪੁਲਿਸ ਵਿਭਾਗ ਨੂੰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *