ਚੰਡੀਗੜ੍ਹ : ਪੰਜਾਬ ਸਰਕਾਰ (Punjab Government) ਨੇ ਤੁਰੰਤ ਪ੍ਰਭਾਵ ਨਾਲ 2 ਆਈ. ਪੀ. ਐੱਸ. (IPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੇ ਤਹਿਤ ਸਚਿਨ ਗੁਪਤਾ (Sachin Gupta) ਆਈ. ਪੀ. ਐੱਸ. ਜੋ ਬਤੌਰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (Commandant-cum-Deputy Director) (ਇਨਡੋਰ) ਐੱਮ. ਆਰ. ਐੱਸ. ਪੀ. ਪੀ. ਏ. ਫਿਲੌਰ (Phillaur) ਵਿਖੇ ਤਾਇਨਾਤ ਸਨ, ਹੁਣ ਫਾਜ਼ਿਲਕਾ (Fazilka) ਦੇ ਐੱਸ. ਐੱਸ. ਪੀ. ਵਜੋਂ ਸੇਵਾਵਾਂ ਨਿਭਾਉਣਗੇ।
ਹਰਮਨਵੀਰ ਸਿੰਘ ਆਈ. ਪੀ. ਐੱਸ. ਜੋ ਫਾਜ਼ਿਲਕਾ ਦੇ ਐੱਸ. ਐੱਸ. ਪੀ. ਵਜੋਂ ਤਾਇਨਾਤ ਸਨ, ਹੁਣ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਇਨਡੋਰ) ਐੱਮ. ਆਰ. ਐੱਸ. ਪੀ. ਪੀ. ਏ. ਫਿਲੌਰ ਵਜੋਂ ਸੇਵਾਵਾਂ ਨਿਭਾਉਣਗੇ। ਇਸ ਤੋਂ ਇਲਾਵਾ 11 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।




