Major negligence in government school: ਬੱਚਿਆਂ ਦੀ ਲੜਾਈ ਦੌਰਾਨ 7ਵੀਂ ਜਮਾਤ ਦੇ ਵਿਦਿਆਰਥੀ ਦਾ ਕੱਟਿਆ ਅੰਗੂਠਾ, ਅਧਿਆਪਕ ਬੱਚੇ ਨੂੰ ਹਸਪਤਾਲ ਇਕੱਲਾ ਛੱਡ ਕੇ ਫ਼ਰਾਰ

ਜਲਾਲਾਬਾਦ : ਜਲਾਲਾਬਾਦ ਦੇ ਸਰਕਾਰੀ ਬੁਆਏਜ਼ (ਲੜਕਿਆਂ ਦੇ) ਸਕੂਲ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਕੂਲ ਵਿੱਚ ਬੱਚਿਆਂ…

ਜਲਾਲਾਬਾਦ ਦੇ ਸਰਕਾਰੀ ਬੁਆਏਜ਼ (ਲੜਕਿਆਂ ਦੇ) ਸਕੂਲ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਕੂਲ ਵਿੱਚ ਬੱਚਿਆਂ

ਜਲਾਲਾਬਾਦ : ਜਲਾਲਾਬਾਦ ਦੇ ਸਰਕਾਰੀ ਬੁਆਏਜ਼ (ਲੜਕਿਆਂ ਦੇ) ਸਕੂਲ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਕੂਲ ਵਿੱਚ ਬੱਚਿਆਂ ਵਿਚਕਾਰ ਹੋਈ ਆਪਸੀ ਲੜਾਈ ਦੌਰਾਨ 7ਵੀਂ ਜਮਾਤ ਵਿੱਚ ਪੜ੍ਹਦੇ ਇੱਕ 12 ਸਾਲਾ ਮਾਸੂਮ ਵਿਦਿਆਰਥੀ ਦਾ ਅੰਗੂਠਾ ਕੱਟਿਆ ਗਿਆ। ਇਸ ਘਟਨਾ ਤੋਂ ਬਾਅਦ ਜਿੱਥੇ ਬੱਚੇ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ, ਉੱਥੇ ਹੀ ਸਕੂਲ ਪ੍ਰਬੰਧਕਾਂ ਦੀ ਗੰਭੀਰ ਲਾਪਰਵਾਹੀ ਨੂੰ ਲੈ ਕੇ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ।

ਪ੍ਰਿੰਸੀਪਲ ਦੀ ਮੌਜੂਦਗੀ ‘ਤੇ ਸਵਾਲ

ਪੀੜਤ ਪਰਿਵਾਰ ਵੱਲੋਂ ਸਕੂਲ ਪ੍ਰਸ਼ਾਸਨ ‘ਤੇ ਬੇਹੱਦ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਜਿਸ ਵੇਲੇ ਬੱਚਿਆਂ ਵਿਚਾਲੇ ਇਹ ਖ਼ੂਨੀ ਝੜਪ ਹੋ ਰਹੀ ਸੀ, ਉਸ ਸਮੇਂ ਸਕੂਲ ਦੇ ਪ੍ਰਿੰਸੀਪਲ ਖ਼ੁਦ ਮੌਕੇ ‘ਤੇ ਮੌਜੂਦ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬੱਚਿਆਂ ਨੂੰ ਲੜਨੋਂ ਨਹੀਂ ਰੋਕਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਅੰਗੂਠਾ ਕੱਟੇ ਜਾਣ ਤੋਂ ਬਾਅਦ ਸਕੂਲ ਦਾ ਇੱਕ ਅਧਿਆਪਕ ਜ਼ਖਮੀ ਬੱਚੇ ਨੂੰ ਹਸਪਤਾਲ ਤਾਂ ਲੈ ਕੇ ਗਿਆ, ਪਰ ਉਹ ਨਾ ਤਾਂ ਬੱਚੇ ਦੇ ਪਰਿਵਾਰ ਨੂੰ ਮਿਲਿਆ ਅਤੇ ਨਾ ਹੀ ਹਸਪਤਾਲ ਦੇ ਸਟਾਫ਼ ਨੂੰ ਕੋਈ ਜਾਣਕਾਰੀ ਦਿੱਤੀ। ਉਹ ਮਾਸੂਮ ਬੱਚੇ ਨੂੰ ਹਸਪਤਾਲ ਵਿੱਚ ਬਿਲਕੁਲ ਇਕੱਲਿਆਂ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਜਦੋਂ ਪਰਿਵਾਰ ਨੇ ਸਕੂਲ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਕੂਲ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।

ਸਕੂਲ ‘ਚੋਂ ਅਨੁਸ਼ਾਸਨ ਗਾਇਬ

ਜ਼ਖਮੀ ਵਿਦਿਆਰਥੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਅੰਗੂਠੇ ਦਾ ਅਪ੍ਰੇਸ਼ਨ ਕੀਤਾ ਗਿਆ ਹੈ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਅੰਗੂਠਾ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਬਹੁਤ ਘੱਟ ਹੈ ਅਤੇ ਸ਼ਾਇਦ ਇਨਫੈਕਸ਼ਨ ਵਧਣ ਕਾਰਨ ਅੰਗੂਠਾ ਹਮੇਸ਼ਾ ਲਈ ਕੱਟਣਾ ਵੀ ਪੈ ਸਕਦਾ ਹੈ।

ਗੁੱਸੇ ਵਿੱਚ ਆਏ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਸਕੂਲ ਦੇ ਅੰਦਰ ਅਨੁਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ, ਜਿਸ ਕਾਰਨ ਅੱਜ ਉਨ੍ਹਾਂ ਦੇ ਬੱਚੇ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਪੀੜਤ ਪਰਿਵਾਰ ਹੁਣ ਲਾਪਰਵਾਹ ਸਕੂਲ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Anshula Kapoor Wedding: ਬੋਨੀ ਕਪੂਰ ਦੀ ਧੀ ਅੰਸ਼ੁਲਾ ਨੇ ਰੋਹਨ ਠੱਕਰ ਨਾਲ ਰਚਾਇਆ ਵਿਆਹ, ਅੰਸ਼ੁਲਾ ਨੇ ਇਵੇਂ ਖਾਸ ਬਣਾਇਆ ਆਪਣੇ ਵਿਆਹ ਦਾ ਲਹਿੰਗਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *