ਦਿੱਲੀ : ਦੁਬਈ ਤੋਂ ਇਸ੍ਰਾਇਲ ਜਾ ਰਹੀ ਫਲਾਈ ਦੁਬਈ (Flydubai) ਦੀ ਫਲਾਈਟ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਹਵਾ ਵਿੱਚ ਉਡਾਣ ਦੌਰਾਨ ਇੱਕ ਓਮਾਨੀ ਕੋ-ਪਾਇਲਟ ਨੇ ਭਾਰਤੀ ਕੈਪਟਨ ਸਮਿਤ ਮੱਛਰ ‘ਤੇ ਅਚਾਨਕ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਅਚਾਨਕ ਹੋਏ ਹਮਲੇ ਕਾਰਨ ਜਹਾਜ਼ ਕੁਝ ਹੀ ਸਕਿੰਟਾਂ ਵਿੱਚ ਹਜ਼ਾਰਾਂ ਫੁੱਟ ਹੇਠਾਂ ਆ ਗਿਆ, ਪਰ ਕੈਪਟਨ ਦੀ ਅਦਭੁਤ ਬਹਾਦਰੀ ਅਤੇ ਸੂਝ-ਬੂਝ ਨੇ 174 ਯਾਤਰੀਆਂ ਦੀ ਜਾਨ ਬਚਾ ਲਈ।
30 ਸਕਿੰਟਾਂ ਵਿੱਚ 17,000 ਫੁੱਟ ਹੇਠਾਂ ਆਇਆ ਜਹਾਜ਼
ਹਮਲੇ ਦੇ ਤੁਰੰਤ ਬਾਅਦ ਕੋ- ਪਾਇਲਟ ਨੇ ਜਹਾਜ਼ ਦੇ ਸਿਸਟਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜਹਾਜ਼ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ 14,000 ਤੋਂ 17,000 ਫੁੱਟ ਤੱਕ ਹੇਠਾਂ ਡਿੱਗ ਗਿਆ। ਇਸ ਖਤਰਨਾਕ ਸਥਿਤੀ ਵਿੱਚ ਜਹਾਜ਼ ਦੇ ਯਾਤਰੀ ਹਵਾ ਵਿੱਚ ਉਛਲਣ ਲੱਗੇ ਅਤੇ ਜਹਾਜ਼ ਦੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਹਮਲਾਵਰ ਦਾ ਮਕਸਦ ਜਹਾਜ਼ ਨੂੰ ਹਾਈਜੈਕ ਕਰਕੇ ਕਿਤੇਜ ਕ੍ਰੈਸ਼ ਕਰਨਾ ਸੀ।
ਖੂਨ ਨਾਲ ਲਥਪਥ ਕੈਪਟਨ ਨੇ ਦਿਖਾਈ ਅਸਾਧਾਰਨ ਬਹਾਦਰੀ
ਕੈਪਟਨ ਸਮਿਤ ਮੱਛਰ ਦਾ ਸਿਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਨ੍ਹਾਂ ਦੇ ਹੱਥ ਵੀ ਗੰਭੀਰ ਰੂਪ ਵਿੱਚ ਕੱਟੇ ਗਏ ਸਨ। ਇਸ ਨਾਜ਼ੁਕ ਹਾਲਤ ਵਿੱਚ ਵੀ ਉਨ੍ਹਾਂ ਨੇ ਆਪਣੀ ਆਖਰੀ ਤਾਕਤ ਬਟੋਰਦਿਆਂ ਕਾਕਪਿਟ ਦੇ ਦਰਵਾਜ਼ੇ ਦਾ ਰਿਲੀਜ਼ ਸਵਿੱਚ ਦਬਾ ਦਿੱਤਾ। ਇਸ ਨਾਲ ਦਰਵਾਜ਼ਾ ਖੁੱਲ੍ਹ ਗਿਆ ਅਤੇ ਯਾਤਰੀਆਂ ਨੂੰ ਅੰਦਰ ਆਉਣ ਦਾ ਮੌਕਾ ਮਿਲ ਗਿਆ। ਜਹਾਜ਼ ਵਿੱਚ ਮੌਜੂਦ ਇਸ੍ਰਾਇਲੀ ਯਾਤਰੀਆਂ ਅਤੇ ਆਫ-ਡਿਊਟੀ ਪਾਇਲਟਾਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ 20-25 ਮਿੰਟ ਦੀ ਜਦੋ-ਜਹਿਦ ਤੋਂ ਬਾਅਦ ਉਸ ਨੂੰ ਬੰਨ੍ਹ ਦਿੱਤਾ।
ਸੁਰੱਖਿਅਤ ਲੈਂਡਿੰਗ ਅਤੇ ਆਲ ਗਲੋਬਲ ਪ੍ਰਸ਼ੰਸਾ
ਜਹਾਜ਼ ਵਿੱਚ ਮੌਜੂਦ ਦੋ ਆਫ-ਡਿਊਟੀ ਪਾਇਲਟਾਂ ਨੇ ਕਾਕਪਿਟ ਵਿੱਚ ਮੋਰਚਾ ਸੰਭਾਲਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੁਕ ਵਿੱਚ ਸੁਰੱਖਿਅਤ ਉਤਾਰ ਲਿਆ। ਇਸ ਬਹਾਦਰੀ ਭਰੇ ਕਾਰਨਾਮੇ ਲਈ ਇਸ੍ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮੇਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਸਮੇਤ ਕਈ ਗਲੋਬਲ ਨੇਤਾਵਾਂ ਨੇ ਭਾਰਤੀ ਕੈਪਟਨ ਸਮਿਤ ਮੱਛਰ ਦੀ ਜਾਨਦਾਰ ਅਗਵਾਈ ਅਤੇ ਸਾਹਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Hrithik Roshan and Saba Azad ਦੇ ਪੂਰੇ ਹੋਏ 5 ਸਾਲ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



