Major accident in Vietnam: ਸੈਲਾਨੀਆਂ ਨਾਲ ਭਰੀ ਸਪੀਡਬੋਟ ਸਮੁੰਦਰ ‘ਚ ਪਲਟੀ, 15 ਭਾਰਤੀ ਨਾਗਰਿਕਾਂ ਦੀ ਮੌਤ

ਵੀਅਤਨਾਮ : ਦੱਖਣੀ ਵੀਅਤਨਾਮ ਦੇ ਇੱਕ ਮਸ਼ਹੂਰ ਟਾਪੂ (ਆਈਲੈਂਡ) ਤੋਂ ਪਰਤ ਰਹੀ ਇੱਕ ਤੇਜ਼ ਰਫ਼ਤਾਰ ਕਿਸ਼ਤੀ (ਸਪੀਡਬੋਟ) ਸਮੁੰਦਰ ਵਿੱਚ ਪਲਟਣ ਕਾਰਨ ਇੱਕ ਬੇਹੱਦ ਦਰਦਨਾਕ ਹਾਦਸਾ…

ਦੱਖਣੀ ਵੀਅਤਨਾਮ ਦੇ ਇੱਕ ਮਸ਼ਹੂਰ ਟਾਪੂ (ਆਈਲੈਂਡ) ਤੋਂ ਪਰਤ ਰਹੀ ਇੱਕ ਤੇਜ਼ ਰਫ਼ਤਾਰ ਕਿਸ਼ਤੀ (ਸਪੀਡਬੋਟ) ਸਮੁੰਦਰ ਵਿੱਚ ਪਲਟਣ ਕਾਰਨ ਇੱਕ ਬੇਹੱਦ ਦਰਦਨਾਕ

ਵੀਅਤਨਾਮ : ਦੱਖਣੀ ਵੀਅਤਨਾਮ ਦੇ ਇੱਕ ਮਸ਼ਹੂਰ ਟਾਪੂ (ਆਈਲੈਂਡ) ਤੋਂ ਪਰਤ ਰਹੀ ਇੱਕ ਤੇਜ਼ ਰਫ਼ਤਾਰ ਕਿਸ਼ਤੀ (ਸਪੀਡਬੋਟ) ਸਮੁੰਦਰ ਵਿੱਚ ਪਲਟਣ ਕਾਰਨ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਵੀਅਤਨਾਮ ਦੇ ਸਭ ਤੋਂ ਵੱਡੇ ਟਾਪੂ ‘ਫੂ ਕੁਓਕ’ (Phu Quoc) ਦੇ ਨੇੜੇ ਸਥਿਤ ‘ਹੋਨ ਮੇ ਰੂਟ ਨਗੋਈ’ ਟਾਪੂ ਕੋਲ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ 32 ਭਾਰਤੀ ਸੈਲਾਨੀ ਅਤੇ ਚਾਰ ਕਰੂ ਮੈਂਬਰ ਸਵਾਰ ਸਨ, ਅਤੇ ਇਹ ਹਾਦਸਾ ਤੱਟ ਤੋਂ ਮਹਿਜ਼ 400 ਮੀਟਰ ਦੀ ਦੂਰੀ ‘ਤੇ ਵਾਪਰਿਆ।

ਬਚਾਅ ਕਾਰਜ ਰਿਹਾ ਮੁਸ਼ਕਿਲ

ਮੀਡੀਆ ਰਿਪੋਰਟਾਂ ਅਤੇ ਖ਼ਬਰ ਏਜੰਸੀ ‘ਐਪੀ’ ਮੁਤਾਬਕ, ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ ਸਮੇਂ ਹੋਇਆ ਜਦੋਂ ‘ਓਸ਼ਨ ਪੀਅਰ ਆਈਲੈਂਡ ਕੰਪਨੀ’ ਦੀ ਸਪੀਡਬੋਟ ਸੈਲਾਨੀਆਂ ਨੂੰ ਲੈ ਕੇ ‘ਐਨ ਥੋਈ ਪੋਰਟ’ ਵੱਲ ਜਾ ਰਹੀ ਸੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬਾਰਡਰ ਗਾਰਡ, ਨੇਵੀ ਅਤੇ ਕੋਸਟ ਗਾਰਡ ਦੇ ਪਹੁੰਚਣ ਤੋਂ ਪਹਿਲਾਂ ਹੀ ਆਸ-ਪਾਸ ਦੀਆਂ ਕਿਸ਼ਤੀਆਂ ਮਦਦ ਲਈ ਅੱਗੇ ਆਈਆਂ। ਕਈ ਲੋਕ ਕਿਸ਼ਤੀ ਦੇ ਅੰਦਰ ਫਸੇ ਹੋਣ ਕਾਰਨ ਬਚਾਅ ਕਾਰਜ ਕਾਫ਼ੀ ਮੁਸ਼ਕਿਲ ਸੀ। ਹਾਲਾਂਕਿ, ਮੁਸਤੈਦੀ ਨਾਲ ਚਲਾਈ ਗਈ ਮੁਹਿੰਮ ਤੋਂ ਬਾਅਦ 21 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੈਲਾਨੀਆਂ ਦੀ ਪਸੰਦੀਦਾ ਜਗ੍ਹਾ ਹੈ ‘ਫੂ ਕੁਓਕ’

ਥਾਈਲੈਂਡ ਦੀ ਖਾੜੀ ਵਿੱਚ ਸਥਿਤ ‘ਫੂ ਕੁਓਕ’ ਆਪਣੇ ਚਿੱਟੇ ਰੇਤਲੇ ਸਮੁੰਦਰੀ ਤੱਟਾਂ ਅਤੇ ਸਾਫ਼ ਪਾਣੀ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਵੀਅਤਨਾਮ ਦੇ ਸਭ ਤੋਂ ਪ੍ਰਸਿੱਧ ਸੈਲਾਨੀ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸੀ-ਵਿਦੇਸ਼ੀ ਸੈਲਾਨੀ ਘੁੰਮਣ ਆਉਂਦੇ ਹਨ। ਫਿਲਹਾਲ ਕਿਸ਼ਤੀ ਪਲਟਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਇਸ ਮੰਦਭਾਗੀ ਘਟਨਾ ਤੋਂ ਬਾਅਦ ਵੀਅਤਨਾਮ ਸਥਿਤ ਭਾਰਤੀ ਦੂਤਾਵਾਸ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਪੁੱਛਗਿੱਛ ਜਾਂ ਸਹਾਇਤਾ ਲਈ ਭਾਰਤੀ ਵਣਜ ਦੂਤਾਵਾਸ (ਕੌਂਸਲੇਟ) ਦੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਹਨੋਈ ਵਿੱਚ ਵੀ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕਰਕੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਪੀੜਤ ਪਰਿਵਾਰਾਂ ਦੀ ਹਰਸੰਭਵ ਮਦਦ ਕੀਤੀ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

After 40 years, an Indian PM arrives in New Zealand; ‘ਕੀ ਓਰਾ ਮੋਦੀ’ ਈਵੈਂਟ ‘ਚ PM ਮੋਦੀ ਨੇ ਸਾਂਝੀਆਂ ਕੀਤੀਆਂ 30 ਸਾਲ ਪੁਰਾਣੀਆਂ ਯਾਦਾਂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *