ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਸ਼ਹੂਰ ਕਾਰ ਵਿਕਰੇਤਾ ਮਹਿੰਦਰਾ ਆਟੋ ਮੋਬਾਈਲ ਕੰਪਨੀ ਨੇ ਸਕਾਰਪੀਓ ਦਾ 2020 ਦਾ ਨਵਾਂ ਮਾਡਲ ਬਣਾਇਆ ਹੈ ਪਰ ਦੁਖ ਦੀ ਗੱਲ ਇਹ ਹੈ ਕਿ, ਜਿਵੇਂ ਹੀ ਇਸ ਦੀ ਟੈਸਟਿੰਗ ਲਈ ਇਸ ਨੂੰ ਸੜਕ ‘ਤੇ ਲਿਜਾਂਦਾ ਗਿਆ, ਗੱਡੀ ਨੂੰ ਅੱਗ ਲੱਗ ਗਈ। ਦੱਸ ਦਈਏ ਮਹਿੰਦਰਾ ਕੰਪਨੀ ਪਿਛਲੇ ਕਈ ਸਮੇਂ ਤੋਂ ਬਾਜ਼ਾਰ ‘ਚ ਸੈਕਿੰਡ ਜਨਰੇਸ਼ਨ ਦੀ ਸਕਾਰਪੀਓ ਲਿਆਉਂਣ ਦੀ ਤਿਆਰੀ ‘ਚ ਸੀ ਅਤੇ ਇਸ ਦੀ ਜਾਂਚ ‘ਚ ਲੱਗੀ ਹੋਈ ਸੀ।

2020 Mahindra Scorpio Test ਦੇ ਦੌਰਾਨ ਇਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਤੋਂ ਇਸਦੇ ਅੰਦਰਲੇ ਅਤੇ ਬਾਹਰਲੇ ਢਾਂਚੇ ਬਾਰੇ ਪਤਾ ਚਲ ਰਿਹਾ ਹੈ ਪਰ ਹਾਲ ਹੀ ‘ਚ ਸਾਹਮਣੇ ਆਈ ਇਸਦੇ ਟੈਸਟਿੰਗ ਮਾਡਲ ਨੂੰ ਅੱਗ ਲੱਗਣ ਦੀ ਘਟਨਾ ਸੁਣ ਕੇ ਹਰੇਕ ਕੋਈ ਹੈਰਾਨ ਹੋ ਰਿਹਾ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ, ਮੌਜੂਦਾ ਸਕਾਰਪੀਓ ਗੱਡੀ ਦੇ ਪੁਰਾਣੇ ਮਾਡਲ ਨੂੰ ਖਰੀਦਣ ਲਈ ਤੁਹਾਨੂੰ ਬਾਜ਼ਾਰ ‘ਚ ਇਸਦੀ ਕੀਮਤ 10 ਲੱਖ ਤੋਂ 16.44 ਲੱਖ ਰੁਪਏ ਦੇ ਵਿਚਾਲੇ ਚੁਕਾਣੀ ਪੈ ਸਕਦੀ ਹੈ।

ਉੱਥੇ ਹੀ ਸਕਾਰਪੀਓ ਗੱਡੀ ਦੇ ਨਵੇਂ ਮਾਡਲ ਨੂੰ ਖਰੀਦਣ ਲਈ ਇਸ ਤੋਂ ਵੱਧ ਕੀਮਤ ਚੁਕਾਣੀ ਪੈ ਸਕਦੀ ਹੈ। ਗੱਡੀ ਦੀ ਅੰਦਰਲੀ ਤਸਵੀਰਾਂ ਨੇ ਖੁਲਾਸਾ ਕੀਤਾ ਹੈ ਕਿ, ਇਸ ਦੇ ਮੌਜੂਦਾ ਮਾਡਲ 7 ਇੰਚ ਤੋਂ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਪ੍ਰਣਾਲੀ ਪ੍ਰਾਪਤ ਕਰਨ ਦੀ ਸ਼ਕਤੀ ਹੈ।
