ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਭਾਰਤ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਹਿੰਦੂ ਧਰਮ ‘ਚ ਆਸਥਾ ਰੱਖਣ ਵਾਲੇ ਲੋਕਾਂ ਦੁਆਰਾ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਨੂੰ ਅੱਜ ਸ਼ਿਵ ਮੰਦਰਾਂ ‘ਚ ਸ਼ਰਧਾਲੂਆਂ ਦਾ ਜਮਾਵੜਾ ਦੇਖਣ ਨੂੰ ਮਿਲ਼ ਰਿਹਾ ਹੈ।
ਸ਼ਿਵ ਦਰਸ਼ਨ ਦੇ ਪਿਆਸੇ ਭਗਤ ਸਵੇਰ ਤੋਂ ਹੀ ਲੋਕ ਲੰਬੀ-ਲੰਬੀ ਲਾਇਨਾਂ ‘ਚ ਲੱਗ ਕੇ ਮੱਥਾ ਟੇਕ ਰਹੇ ਹਨ ਅਤੇ ਸ਼ਿਵਲਿੰਗ ਅਭਿਸ਼ੇਕ ਕਰ ਰਹੇ ਹਨ। ਸ਼ਰਧਾਲੂਆਂ ‘ਤੇ ਅੱਜ ਭੋਲੇ ਸ਼ੰਕਰ ਦਾ ਰੰਗ ਚੜਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਮੰਦਿਰਾ ‘ਚ ਚੰਗੀ ਰੌਣਕ ਵੇਖਣ ਨੂੰ ਮਿਲ ਰਹੀ ਹੈ।
ਮੰਦਰਾਂ ਵਿੱਚ ਸ਼ਰਧਾਲੂਆਂ ਦੀ ਸੰਖਿਆ ਨੂੰ ਵੇਖਦੇ ਹੋਏ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫੱਗਣ ਦੇ ਮਹੀਨੇ ਦੇ ਕ੍ਰਿਸ਼ਨ ਪਕਸ਼ ਦੀ ਚੋਦਸ ਨੂੰ ਮਨਾਈ ਜਾਣ ਵਾਲੀ ਰਾਤ ਨੂੰ ਮਹਾਸ਼ਿਵਰਾਤਰੀ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਇਸ ਦਿਨ ਮਹਾਕਾਲ ਸ਼ਿਵਜੀ ਨੇ ਹਿਮਾਲਿਆ ਦੀ ਪੁਤਰੀ ਨਾਲ ਵਿਆਹ ਰਚਾਇਆ ਸੀ। ਹਿੰਦੂ ਧਰਮ ‘ਚ ਇਸ ਤਿਉਹਾਰ ਦੀ ਬਹੁਤ ਮਹਾਨਤਾ ਹੈ। ਸਾਲ ਵਿਚ ਹੋਣ ਵਾਲੀ 12 ਸ਼ਿਵਰਾਤਰੀਆਂ ਵਿਚੋਂ ਮਹਾਸ਼ਿਵਰਾਤਰੀ ਨੂੰ ਸੱਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ।


