ਦੇਸ਼ ਦਾ ਇਹ ਸੂਬਾ ਕੋਰੋਨਾ ਦੇ ਮਾਮਲਿਆਂ ‘ਚ ਇਕ-ਦੋ ਦਿਨ ਅੰਦਰ ਚੀਨ ਨੂੰ ਵੀ ਛੱਡ ਸਕਦਾ ਹੈ ਪਿੱਛੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦਾ ਕਹਿਰ ਵੈਸੇ ਤਾਂ ਪੂਰਾ ਦੇਸ਼ ਝੇਲ ਰਿਹਾ ਹੈ ਪਰ ਦੇਸ਼ ਦਾ ਇਕ ਸੂਬਾ ਅਜਿਹਾ ਵੀ ਹੈ ਜੋ ਇਸ ਮਹਾਂਮਾਰੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦਾ ਕਹਿਰ ਵੈਸੇ ਤਾਂ ਪੂਰਾ ਦੇਸ਼ ਝੇਲ ਰਿਹਾ ਹੈ ਪਰ ਦੇਸ਼ ਦਾ ਇਕ ਸੂਬਾ ਅਜਿਹਾ ਵੀ ਹੈ ਜੋ ਇਸ ਮਹਾਂਮਾਰੀ ਨਾਲ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਿਹਾ ਹੈ, ਇਸ ਸੂਬੇ ਦਾ ਨਾਮ ਮਹਾਰਾਸ਼ਟਰ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਮਾਮਲੇ 80 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ। ਮੰਨਿਆ ਇਹ ਜਾ ਰਿਹਾ ਹੈ ਕਿ ਜੇਕਰ ਇੱਥੇ ਕੋਰੋਨਾ ਦਾ ਪ੍ਰਕੋਪ ਇਸੇ ਤਰ੍ਹਾ ਜਾਰੀ ਰਿਹਾ ਤਾਂ ਮਹਾਰਾਸ਼ਟਰ ਕੋਰੋਨਾ ਦੇ ਕੇਸਾਂ ਵਿਚ ਚੀਨ ਨੂੰ ਵੀ ਪਿੱਛੇ ਛੱਡ ਦੇਵੇਗਾ।

Maharashtra coronavirus tally jumps to 1,078; 60 new Covid-19 ...

ਦਰਅਸਲ ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ 2436 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 139 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 80,229 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 2849 ਤੱਕ ਪਹੁੰਚ ਗਿਆ ਹੈ। ਜਦਕਿ ਚੀਨ ਵਿਚ ਇਸ ਵੇਲੇ ਕੋਰੋਨਾ ਦੇ ਕੁੱਲ ਕੇਸ 83,030 ਹਨ ਅਤੇ 4634 ਮੌਤਾਂ ਹੋਈਆਂ ਹਨ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਮਹਾਰਾਸ਼ਟਰ ‘ਚ ਕੋਰੋਨਾ ਦੇ ਕੇਸ ਇਸੇ ਤਰ੍ਹਾ ਸਾਹਮਣੇ ਆਉਂਦੇ ਰਹੇ ਤਾਂ ਆਉਣ ਵਾਲੇ ਇਕ-ਦੋ ਦਿਨਾਂ ‘ਚ ਚੀਨ ਇਸ ਤੋਂ ਪਿਛੜ ਜਾਵੇਗਾ। ਮਹਾਰਾਸ਼ਟਰ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵੀ ਇਸ ਵੇਲੇ ਕੋਰੋਨਾ ਦੇ ਪ੍ਰਕੋਪ ਨਾਲ ਸੱਭ ਤੋਂ ਵੱਧ ਜੂਝ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ ਕੋਰੋਨਾ ਕਾਰਨ 53 ਮੌਤਾਂ ਹਨ ਅਤੇ 1150 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਕੁੱਲ ਕੇਸਾਂ ਦੀ ਗਿਣਤੀ 45,854 ਤੱਕ ਪਹੁੰਚ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 1518 ਹੋ ਗਿਆ ਹੈ। ਜਾਨਲੇਵਾ ਕੋਰੋਨਾ ਵਾਇਰਸ ਮਹਾਰਾਸ਼ਟਰ ਪੁਲਿਸ ਨੂੰ ਵੀ ਆਪਣੀ ਚਪੇਟ ਵਿਚ ਲੈ ਰਿਹਾ ਹੈ। ਪੁਲਿਸ ਵਿਚ ਕੋਰੋਨਾ ਦੇ ਮਾਮਲੇ 2561 ਤੱਕ ਪਹੁੰਚ ਗਏ ਹਨ ਜਦਕਿ 33 ਪੁਲਿਸ ਕਰਮੀਆਂ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਕਰਕੇ ਮਹਾਰਾਸ਼ਟਰ ਲਈ ਹੋਰ ਵੀ ਮੁਸੀਬਤ ਖੜੀ ਹੋ ਰਹੀ ਹੈ।

Leave a Reply

Your email address will not be published. Required fields are marked *