ਮਦਨ ਲਾਲ ਜਲਾਲਪੁਰ ਦਾ ਸੀ.ਐੱਮ. ਅੱਗੇ ਹਾਈਵੋਲਟੇਜ ਡਰਾਮਾ

ਪਟਿਆਲਾ : ਪੰਜਾਬ ਯੂਨੀਵਰਸਿਟੀ (Panjab University) ਪਹੁੰਚੇ ਪੰਜਾਬ ਦੇ ਮੁੱਖ ਮੰਤਰੀ (CM) ਨੂੰ ਜਿੱਥੇ ਪ੍ਰਦਰਸ਼ਨਕਾਰੀਆਂ (Protesters) ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ…

ਪਟਿਆਲਾ : ਪੰਜਾਬ ਯੂਨੀਵਰਸਿਟੀ (Panjab University) ਪਹੁੰਚੇ ਪੰਜਾਬ ਦੇ ਮੁੱਖ ਮੰਤਰੀ (CM) ਨੂੰ ਜਿੱਥੇ ਪ੍ਰਦਰਸ਼ਨਕਾਰੀਆਂ (Protesters) ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਉਨ੍ਹਾਂ ਨੂੰ ਆਪਣੇ ਹੀ ਵਿਧਾਇਕ ਦੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ। ਦਰਅਸਲ ਉਥੇ ਵੱਖ-ਵੱਖ ਧੜਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਸੀਐਮ (Protesters) ਨੂੰ ਵੀ ਆਪਣੇ ਚਹੇਤਿਆਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸੀ.ਐਮ ਚੰਨੀ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਘਨੌਰ ਸੀਟ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਦੀ ਨਾਰਾਜ਼ਗੀ ਜ਼ਾਹਰ ਕਰਦਿਆਂ ਯੂਨੀਵਰਸਿਟੀ (University) ਦੇ ਵਾਈਸ ਚਾਂਸਲਰ (Vice Chancellor) ‘ਤੇ ਵੱਡੇ ਦੋਸ਼ ਲਾਏ ਅਤੇ ਉਨ੍ਹਾਂ ਦੀ ਨਿਯੁਕਤੀ ‘ਤੇ ਸਵਾਲ ਚੁੱਕੇ।
ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਮੁੱਖ ਮੰਤਰੀ ਸਾਹਮਣੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਪਹੁੰਚੇ ਹੋਏ ਸਨ, ਜਿਸ ਦੌਰਾਨ ਇਹ ਹੰਗਾਮਾ ਹੋਇਆ। ਮਦਨ ਲਾਲ ਜਲਾਲਪੁਰ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਅਰਵਿੰਦ ‘ਤੇ ਭੜਕੇ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵੀ.ਸੀ. ‘ਤੇ ਇਲਜ਼ਾਮ ਲਗਾਇਆ ਕਿ ਉਹ ਆਰ.ਐੱਸ.ਐੱਸ. ਆਗੂ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਵਲੋਂ ਮਦਨ ਲਾਲ ਜਲਾਲਪੁਰ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਦੇ ਨਾਲ ਆ ਕੇ ਕੁਰਸੀ ‘ਤੇ ਬੈਠਣ ਪਰ ਮਦਨ ਲਾਲ ਜਲਾਲਪੁਰ ਨਹੀਂ ਆਏ ਅਤੇ ਹੇਠਾਂ ਵਾਲੀਆਂ ਕੁਰਸੀਆਂ ‘ਤੇ ਬੈਠ ਗਏ। ਇਸ ਦੌਰਾਨ ਸਥਿਤੀ ਕਾਫੀ ਅਜੀਬੋ-ਗਰੀਬ ਹੋ ਗਈ।

Leave a Reply

Your email address will not be published. Required fields are marked *