Ludhiana Murder : ਮਾਂ-ਧੀ ਦਾ ਕੀਤਾ ਸ਼ਰੇਆਮ ਕਤਲ, ਔਰਤ ਦੀ ਮੌਕੇ ‘ਤੇ ਮੌਤ, ਜਾਣੋ ਕੀ ਰਹੀ ਵਜ੍ਹਾ

ਲੁਧਿਆਣਾ :ਲੁਧਿਆਣਾ ਤੋਂ ਦਿਨ ਦਿਹਾੜੇ ਕਤਲ (Murder)  ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਵਾਰਦਾਤ ਲੁਧਿਆਣਾ ਦੇ ਜੀਟੀਬੀ ਨਗਰ ਦੇ ਵਿੱਚ ਵਾਪਰੀ, ਜਿਸ ਤੋਂ ਬਾਅਦ ਮੁੱਹਲੇ…

Ludhiana Murder

ਲੁਧਿਆਣਾ :ਲੁਧਿਆਣਾ ਤੋਂ ਦਿਨ ਦਿਹਾੜੇ ਕਤਲ (Murder)  ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਵਾਰਦਾਤ ਲੁਧਿਆਣਾ ਦੇ ਜੀਟੀਬੀ ਨਗਰ ਦੇ ਵਿੱਚ ਵਾਪਰੀ, ਜਿਸ ਤੋਂ ਬਾਅਦ ਮੁੱਹਲੇ ਵਾਸੀਆਂ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਜੀਟੀਬੀ ਨਗਰ ਦੀ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਇੱਕ ਔਰਤ ਦੇ ਘਰ ਜਾ ਕੇ ਉਸ ‘ਤੇ ਤਾਬੜ-ਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ।

ਸੀਸੀਟੀਵੀ ‘ਚ ਕੈਦ ਹੋਇਆ Murder 

ਫੁਟੇਜ ਵਿੱਚ ਦੇਖਿਆ ਗਿਆ ਕਿ ਦੋ ਮੋਟਰਸਾਈਕਲ ਸਵਾਰ ਉਹਨਾਂ ਦੇ ਘਰ ਬਾਹਰ ਰੁੱਕਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਉਹਨਾਂ ਦੇ ਘਰ ਜਾਂਦਾ ਹੈ। ਪਹਿਲਾ ਕੁਝ ਸਮਾਂ ਹੋਈ ਥੋੜੀ ਬਹਿਸ ਤੋਂ ਬਾਅਦ ਉਸ ਲੜਕੇ ਵੱਲੋਂ ਲੜਕੀ ਅਤੇ ਉਸ ਦੀ ਮਾਂ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆ।

ਔਰਤ ਦੀ ਮੌਕੇ ‘ਤੇ ਮੌਤ

ਜਿਸ ਦੌਰਾਨ ਔਰਤ ਦੀ ਸਿਰ ਉੱਤੇ ਗੋਲੀ ਲੱਗਣ ਕਾਰਨ ਮੌਕੇ ਉੱਤੇ ਮੌਤ ਹੋ ਗਈ ਅਤੇ ਬੇਟੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਲਿਆ। ਉੱਥੇ ਦੇ ਚਸ਼ਮਦੀਦਾ ਨੇ ਉਸ ਹਮਲਾਵਰ ਨੂੰ ਵਾਰ ਕਰਦੇ ਹੋਏ ਦੇਖਿਆ ਪਰ ਉਸ ਕੋਲ ਬੰਦੂਕ ਹੋਣ ਕਾਰਨ ਕੋਈ ਉਹਨਾਂ ਦੀ ਮਦਦ ਲਈ ਅੱਗੇ ਜਾਂਦਾ ਨਜ਼ਰ ਨਹੀਂ ਆਇਆ। ਉਹਨਾਂ ਹਮਲਾਵਰਾਂ ਦੀ ਤਸਵੀਰ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਅਗਰ ਅਜਿਹੀ ਵਾਰਦਾਤਾਂ ਦੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ  

Leave a Reply

Your email address will not be published. Required fields are marked *