ਮਹਿੰਗਾਈ ਦੀ ਵੱਡੀ ਮਾਰ, LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਹੁਣ ਤੁਹਾਨੂੰ ਕਰਨਾ ਪਵੇਗਾ ਇੰਨਾ ਭੁਗਤਾਨ

ਨਵੀਂ ਦਿੱਲੀ: ਤੇਲ ਵੰਡ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ 7 ​​ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19…

ਨਵੀਂ ਦਿੱਲੀ: ਤੇਲ ਵੰਡ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ 7 ​​ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੋਲਕਾਤਾ ‘ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1875.50 ਰੁਪਏ ਤੋਂ ਵਧ ਕੇ 1882.50 ਰੁਪਏ ਹੋ ਗਈ ਹੈ। ਮੁੰਬਈ ‘ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1725 ਰੁਪਏ ਤੋਂ ਵਧ ਕੇ 1732 ਰੁਪਏ ਹੋ ਗਈ ਹੈ। ਚੇਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1937 ਰੁਪਏ ਤੋਂ ਵਧ ਕੇ 1944 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ ਜੂਨ ‘ਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ ਜੂਨ ਵਿੱਚ 83 ਰੁਪਏ ਤੇ ਮਈ ਵਿੱਚ 172 ਰੁਪਏ ਦੀ ਕਟੌਤੀ ਕੀਤੀ ਗਈ ਸੀ।ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਘਰੇਲੂ ਐਲਪੀਜੀ ਸਿਲੰਡਰ ਦੀ ਦਿੱਲੀ ਵਿੱਚ ਕੀਮਤ 1103 ਰੁਪਏ, ਕੋਲਕਾਤਾ ਵਿੱਚ 1129 ਰੁਪਏ, ਮੁੰਬਈ ਵਿੱਚ 1102.50 ਰੁਪਏ ਅਤੇ ਚੇਨਈ ਵਿੱਚ 1118.50 ਰੁਪਏ ਹੈ।

Leave a Reply

Your email address will not be published. Required fields are marked *