ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨੈਸ਼ਨਲ ਬੈਂਕ ਚ 13 ਹਜਾਰ ਕਰੋਡ਼ ਰਪਏ ਤੋਂ ਵੀ ਵਧ ਘੁਟਾਲੇ ਦੇ ਆਰੋਪੀ ਨੀਰਵ ਮੋਦੀ ਤੇ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ।

ਦੱਸ ਦਈਏ ਕਿ ਲੰਡਨ ਚ ਬੈਖੋਫ ਘੁੰਮ ਰਹੇ ਨੀਰਵ ਮੋਦੀ ਦੇ ਖਿਲਾਫ ਬ੍ਰਿਟੇਨ ਦੀ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਜਿਸ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਨੀਰਵ ਮੋਦੀ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨੀਰਵ ਮੋਦੀ ਲੰਡਨ ਦੀਆਂ ਸੜ੍ਹਕਾਂ ਤੇ ਪਛਾਣ ਬਦਲਕੇ ਬੈਖੋਫ ਘੁੰਮਦਾ ਹੋਇਆ ਨਜਰ ਆਇਆ ਸੀ।

