ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਮੇਤ ਪੂਰੇ ਦੇਸ਼ ਅਤੇ ਦੁਨਿਆ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਦੁਨਿਆ ਵਿੱਚ ਲੋਕ ਬਹੁਤ ਹੀ ਧੁਮਧਾਮ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਹਨ। ਲੋਹੜੀ ਦਾ ਤਿਉਹਾਰ ਹੈ ਜਿਸ ਕਾਰਨ ਹਰ ਥਾਂ ਤੇ ਇਸ ਤਿਉਹਾਰ ਦੀਆਂ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਇਸ ਤਿਉਹਾਰ ਨੂੰ ਪੰਜਾਬ ਵਿੱਚ ਪੋਹ ਮਹੀਨੇ ਦੀ ਅਖਰੀਲੇ ਰਾਤ ਨੂੰ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਨੂੰ ਉਸ ਘਰ ਵਿੱਚ ਬਹੁਤ ਹੀ ਧੁਮਧਾਮ ਨਾਲ ਮਨਾਇਆ ਜਾਂਦਾ ਹੈ ਜਿਹਨਾਂ ਦੇ ਘਰ ਮੁੰਡਾ ਜਮਿਆ ਹੁੰਦਾ ਹੈ ਜਾਂ ਫਿਰ ਕਿਸੇ ਦੇ ਘਰ ਵਿੱਚ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ। ਪਰ ਅੱਜ ਜਮਾਨਾ ਬਦੱਲ ਗਿਆ ਹੈ ਤੇ ਹੁਣ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਦੱਸ ਦਈਏ ਕਿ ਲੋਰੜੀ ਦੇ ਤਿਉਹਾਰ ਵਾਲੇ ਦਿਨ ਨਾਲ ਕਈ ਲੋਕ ਕਥਾਵਾਂ ਜੁੜੀਆਂ ਹੋਈਆ ਹਨ।
ਪਰ ਇਸ ਦੁੱਲਾ ਭੱਟੀ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਕਿਉਂਕਿ ਦੁੱਲਾ ਭੱਟੀ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ। ਇਸੇ ਤਰ੍ਹਾਂ ਹੀ ਦੁੱਲੇ ਨੇ ਸੁੰਦਰ ਅਤੇ ਮੁੰਦਰੀਏ ਦਾ ਵਿਆਹ ਕਰਵਾਇਆ ਸੀ ਉਹਨਾਂ ਨੂੰ ਸ਼ਗਨ ਦੇ ਤੌਰ ਤੇ ਸ਼ਕਰ ਦਿੱਤੀ ਸੀ। ਰਾਤ ਨੂੰ ਸਾਰੇ ਇਕੱਠੇ ਹੋਕੇ ਲੋਹੜੀ ਮਨਾਉਂਦੇ ਹਨ ਤੇ ਨਾਲ ਹੀ ਦੁੱਲਾ ਭੱਟੀ ਦਾ ਗੀਤ ਗਾਉਂਦੇ ਹਨ।


