‘ Living India News Conclave’: ਡਾ. ਬਲਬੀਰ ਸਿੰਘ ਨੇ ‘ਨਵੀਂ ਸੋਚ ਨਾਲ ਨਵਾਂ ਪੰਜਾਬ’ ਬਣਾਉਣ ਦਾ ਦਿੱਤਾ ਹੋਕਾ

ਚੰਡੀਗੜ੍ਹ: ‘ਲਿਵਿੰਗ ਇੰਡੀਆ ਨਿਊਜ਼’ ਦੁਆਰਾ ਆਯੋਜਿਤ ‘ਸ਼ਾਈਨਿੰਗ ਪੰਜਾਬ’ ਕਨਕਲੇਵ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ…

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ‘ਲਿਵਿੰਗ ਇੰਡੀਆ ਨਿਊਜ਼’ ਦੁਆਰਾ ਆਯੋਜਿਤ ‘ਸ਼ਾਈਨਿੰਗ ਪੰਜਾਬ’ ਕਨਕਲੇਵ ਵਿੱਚ ਸ਼ਿਰਕਤ ਕੀਤੀ।

ਚੰਡੀਗੜ੍ਹ: ‘ਲਿਵਿੰਗ ਇੰਡੀਆ ਨਿਊਜ਼’ ਦੁਆਰਾ ਆਯੋਜਿਤ ‘ਸ਼ਾਈਨਿੰਗ ਪੰਜਾਬ’ ਕਨਕਲੇਵ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ‘ਨਵੀਂ ਸੋਚ’ ਅਪਣਾ ਕੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਲਿਆਂਦੇ ਜਾ ਰਹੇ ਵੱਡੇ ਬਦਲਾਅ ਬਾਰੇ ਚਰਚਾ ਕੀਤੀ।

ਸਿਹਤ ਸੇਵਾਵਾਂ ਦਾ ਵਿਕੇਂਦਰੀਕਰਨ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ ਹੈ। ਮੁਹੱਲਾ ਕਲੀਨਿਕਾਂ ਦੀ ਸਥਾਪਨਾ ਨੂੰ ਇਸ ਦਿਸ਼ਾ ਵਿੱਚ ਸਭ ਤੋਂ ਵੱਡਾ ਕਦਮ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਲਈ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲ ਭੱਜਣ ਦੀ ਲੋੜ ਨਹੀਂ ਹੈ।

ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ

ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਨਵੀਆਂ ਅਤੇ ਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੁਰਾਣੀ ਪ੍ਰਣਾਲੀ ਵਿੱਚ ਸਰਕਾਰੀ ਹਸਪਤਾਲਾਂ ਨੂੰ ਅਣਗੌਲਿਆ ਕੀਤਾ ਗਿਆ ਸੀ, ਪਰ ਹੁਣ ਉੱਥੇ ਬਿਹਤਰ ਇਲਾਜ, ਟੈਸਟ ਤੇ ਮੁਫਤ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ।

ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ

ਸਿਹਤ ਵਿਭਾਗ ਦੇ ਕੰਮਕਾਜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ ਲਿਆਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰਾਂ ਦੀ ਹਾਜ਼ਰੀ ਅਤੇ ਦਵਾਈਆਂ ਦੀ ਵੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬ੍ਰੈਸ ਕੈਂਸਰ ਅਤੇ ਸਰਵਾਇਕਲ ਕੈਂਸਰ ਫੜਿਆ ਜਾ ਰਿਹਾ ਪਹਿਲੀ ਸਟੇਜ ‘ਚ – ਡਾ. ਬਲਬੀਰ ਸਿੰਘ

ਸਰਕਾਰੀ ਸੈਕਟਰ ਵਿੱਚ ਇੱਕ ਸਫਲਤਾ ਪੂਰਕ ਲਿਵਰ ਟ੍ਰਾਸਪਲਾਂਟ ਕੀਤਾ ਗਿਆ। ਹੁਣ ਸਾਡਾ ਅਗਲਾ ਟਾਰਗੇਟ ਕਿਡਨੀ ਟ੍ਰਾਸਪਲਾਂਟ ਕਰਨਾ ਹੈ। ਇਸ ਦੇ ਨਾਲ ਸਾਡੇ ਵੱਲੋਂ ਜੋ ਬੱਚੇ ਗੁੰਗੇ – ਬਹਿਰੇ ਪੈਦਾ ਹੁੰਦੇ ਹਨ, ਉਹਨਾਂ ਦਾ ਵੀ ਇਲਾਜ ਹੈ ਉਸ ਨੂੰ cochlear transplant ਕਹਿੰਦੇ ਹਨ। ਉਸ ਦੇ 2 ਸਾਲਾਂ ਤੱਕ ਬਹੁਤ ਵਧੀਆਂ ਰਿਜਲਟ ਮਿਲਦੇ ਹਨ। ਆਪ ਸਰਕਾਰ ਵੱਲੋਂ ਉਹ ਵੀ ਸ਼ੁਰੂ ਕਰਵਾ ਦਿੱਤਾ ਗਿਆ, ਉਹ ਇੱਕ 12 ਤੋਂ 14 ਲੱਖ ਦਾ ਇੱਕ ਆਉਂਦਾ ਹੈ, ਉਹ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਹਨ। ਉਹਨਾਂ ਕਿਹਾ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ cochlear transplant ਕੀਤੇ ਜਾ ਰਹੇ ਹਨ ਅਤੇ ਇਸ ਦਾ ਨਤੀਜੇ ਬਹੁਤ ਵਧੀਆ ਮਿਲ ਰਿਹਾ ਹੈ। ਸਾਡਾ ਮਕਸਦ ਹੈ ਜੋ ਬੱਚਾ ਗੁੰਗਾ ਬਹਿਰਾ ਪੈਦਾ ਹੋਇਆ ਹੈ ਉਹ ਹੁਣ ਇੱਕ ਆਮ ਬੱਚੇ ਵਾਂਗ ਜੀਵਨ ਬਤੀਤ ਕਰੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਮਹਿਲਾਵਾਂ ਲਈ ਵਿਸ਼ੇਸ਼ ਇਲਾਜ ਸ਼ੁਰੂ ਕਰਵਾਏ ਗਏ ਹਨ। ਜਿਵੇਂ ਕਿ ਮਹਿਲਾਵਾਂ ਵਿੱਚ ਬ੍ਰੈਸ ਕੈਂਸਰ ਅਤੇ ਸਰਵਾਇਕਲ ਕੈਂਸਰ ਹੁਣ ਬਹੁਤ ਹੋਣ ਲੱਗ ਗਿਆ ਹੈ। ਇਸ ਦੇ ਨਤੀਜੇ ਸਕਾਰਾਤਮਕ ਆਉਣ ਲੱਗ ਗਏ ਹਨ। ਕਿਉਂ ਕਿ ਅਕਸਰ ਇਹ ਹੁੰਦਾ ਹੈ ਕਿ ਕੈਂਸਰ ਤੀਜੇ ਅਤੇ ਚੌਥੇ ਸਟੇਜ ਤੇ ਫੜਿਆ ਜਾਂਦਾ ਸੀ, ਜਦ ਉਹ ਪੂਰਾ ਫੈਲ ਚੁਕਿਆ ਹੁੰਦਾ ਸੀ। ਪਰ ਹੁਣ ਇਹ ਪਹਿਲੀ ਸਟੈਜ ‘ਤੇ ਹੀ ਫੜ ਲਿਆ ਜਾਂਦਾ ਹੈ ਅਤੇ ਇਸ ਦਾ ਇਲਾਜ ਸਮੇਂ ਉਤੇ ਹੋਣ ਦੌਰਾਨ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ।

‘ਨਵੀਂ ਸੋਚ’ ਨਾਲ ਨੌਜਵਾਨਾਂ ਨੂੰ ਜੋੜਨਾ

‘ਨਵੀਂ ਸੋਚ ਦੇ ਨਾਲ ਨਵਾਂ ਪੰਜਾਬ’ ਦੇ ਵਿਸ਼ੇ ‘ਤੇ ਬੋਲਦਿਆਂ, ਡਾ. ਬਲਬੀਰ ਸਿੰਘ ਨੇ ਨੌਜਵਾਨਾਂ ਨੂੰ ਰਾਜ ਦੇ ਨਿਰਮਾਣ ਵਿੱਚ ਅੱਗੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਸਹੀ ਦਿਸ਼ਾ ਅਤੇ ਮੌਕੇ ਦੇਣ ਦੀ ਲੋੜ ਹੈ, ਜਿਸ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।

ਭਵਿੱਖ ਦਾ ਰੋਡਮੈਪ

ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਸਿਹਤ ਮਾਡਲ ਪੂਰੇ ਦੇਸ਼ ਲਈ ਇੱਕ ਉਦਾਹਰਣ ਬਣੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਜੋ ਬੁਨਿਆਦੀ ਕੰਮ ਕੀਤੇ ਜਾ ਰਹੇ ਹਨ, ਉਹ ਪੰਜਾਬ ਨੂੰ ਇੱਕ ‘ਰੰਗਲਾ ਪੰਜਾਬ’ ਬਣਾਉਣ ਵਿੱਚ ਸਹਾਇਕ ਸਿੱਧ ਹੋਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
‘Living India News Conclave’: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਵਿਕਾਸ ਅਤੇ 4 ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਕੀਤੀ ਚਰਚਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *