ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਗਰੂਰ ਤੋਂ ਬਾਅਦ ਹੁਣ ਲੁਧਿਆਣਾ ‘ਚ ਵੀ ਸਕੂਲ ਪ੍ਰਸ਼ਾਸਨ ਦੀ ਗਲਤੀ ਦਾ ਸ਼ਿਕਾਰ ਹੋਇਆ ਨਿੱਕਾ ਬੱਚਾ, ਜੋ ਕਿ 3 ਸਾਲਾਂ ਦਾ ਨਿੱਕਾ ਜਵਾਕ ਸੀ ਅਤੇ ਮੁਢਲੀ ਸਿਖਿਆ ਲਈ ਪਲੇਵੇ ‘ਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ, ਦੁਪਹਿਰ 12:30 ਵਜੇ ਸਕੂਲ ਦੀ ਛੁੱਟੀ ਵੇਲੇ ਤੇਜ਼ ਰਫਤਾਰ ਗੱਡੀ ਨੇ ਬੱਚੇ ਨੂੰ ਟਕੱਰ ਮਾਰੀ। ਦੱਸਿਆ ਜਾ ਰਿਹਾ ਕਿ, ਸਕੂਲ ਵਿੱਚ ਕੋਈ ਚੌਕੀਦਾਰ ਨਹੀਂ ਹੈ। ਛੁੱਟੀ ਵੇਲੇ ਬੱਚੇ ਸਕੂਲ ਬਾਹਰ ਖੜੇ ਹੁੰਦੇ ਹੈਂ, ਜਿਨ੍ਹਾਂ ‘ਤੇ ਸਕੂਲ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਹੈ। ਇਸ ਕਰਕੇ ਜਦੋਂ ਉਕਤ ਬੱਚਾ ਛੁੱਟੀ ਤੋਂ ਬਾਅਦ ਆਟੋ ਰਿਕਸ਼ਾ ‘ਚ ਬੈਠਣ ਜਾ ਰਿਹਾ ਸੀ। ਉਸੇ ਸਮੇਂ ਤੇਜ਼ ਰਫਤਾਰ ਕਾਰ ਨੇ ਬੱਚੇ ਨੂੰ ਟੱਕਰ ਮਾਰੀ ਤੇ ਬੱਚੇ ਦੀ ਗੱਡੀ ਦੇ ਟਾਇਰ ਥੱਲੇ ਆਉਣ ਕਾਰਨ ਮੌਤ ਹੋ ਗਈ।
ਬੱਚੇ ਦੇ ਮਾਪਿਆਂ ਨੇ ਬੱਚੇ ਦੀ ਮੌਤ ਦਾ ਜਿੰਮੇਵਾਰ ਸਕੂਲ ਪ੍ਰਸ਼ਾਸਨ ਨੂੰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਬੱਚਿਆਂ ਦੀ ਸੁਰੱਖਿਆ ਦੇ ਕੜੇ ਇੰਤੇਜਾਮ ਨਾ ਹੋਣ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਬੱਚੇ ਦੀ ਮੌਤ ਤੋਂ ਮਾਪੇ ਬੇਹੱਦ ਦੁਖੀ ਹਨ। ਬੱਚੇ ਦੀ ਮਾਂ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਉੱਥੇ ਹੀ ਸਕੂਲ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ´ਤੇ ਚੁੱਪੀ ਸਾਧੀ ਹੋਈ ਹੈ। ਆਟੋ ਚਾਲਕ ਦਾ ਕਹਿਣਾ ਹੈ ਕਿ, ਜਦੋਂ ਉਹ ਬੱਚੇ ਨੂੰ ਲੈਕੇ ਹਸਪਤਾਲ ਪਹੁੰਚਿਆਂ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕੁਝ ਦੇਰ ਤੋਂ ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਗੱਡੀ ਚਾਲਕ ਤੇ ਸਕੂਲ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਉਲੀਕੀ ਹੈ।
https://www.facebook.com/LivingIndiaNewschannel/videos/644062993072887/

