ਅਰਜਨਟੀਨਾ : ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੈਸੀ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਸਾਲ 2022 ਦਾ ਫੁੱਟਬਾਲ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਸਾਲ 2026 ਦੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਮੈਸੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ।
ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤੀ ਜਾਣਕਾਰੀ
ਮੈਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਲੰਬੀ ਪੋਸਟ ਸਾਂਝੀ ਕਰਦਿਆਂ ਆਪਣੇ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ ਕਿ ਫਾਈਨਲ ਤੋਂ ਬਾਅਦ ਕਾਫ਼ੀ ਸੋਚ- ਵਿਚਾਰ ਕੇ ਉਨ੍ਹਾਂ ਨੇ ਇਹ ਮੁਸ਼ਕਿਲ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਆਪਣਾ ਸਭ ਕੁਝ ਦਿੱਤਾ ਹੈ ਤਾਂ ਜੋ ਦੇਸ਼ਵਾਸੀਆਂ ਨੂੰ ਖੁਸ਼ੀ ਮਿਲ ਸਕੇ ਅਤੇ ਅਰਜਨਟੀਨਾ ਦਾ ਹੋਣ ‘ਤੇ ਮਾਣ ਮਹਿਸੂਸ ਹੋਵੇ।”
ਸ਼ਾਨਦਾਰ ਰਿਹਾ ਅੰਤਰਰਾਸ਼ਟਰੀ ਸਫ਼ਰ
ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ਦੌਰਾਨ ਲਿਓਨਲ ਮੈਸੀ ਨੇ ਅਰਜਨਟੀਨਾ ਲਈ ਕੁੱਲ ਛੇ ਵਿਸ਼ਵ ਕੱਪ ਖੇਡੇ। ਉਨ੍ਹਾਂ ਨੇ ਰਾਸ਼ਟਰੀ ਟੀਮ ਲਈ ਕੁੱਲ 207 ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 125 ਗੋਲ ਕੀਤੇ ਅਤੇ 68 ਵਾਰ ਗੋਲ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਇੱਕ ਵਿਸ਼ਵ ਕੱਪ ਅਤੇ ਦੋ ਕੋਪਾ ਅਮਰੀਕਾ ਖਿਤਾਬ ਜਿੱਤੇ।
ਨੌਜਵਾਨ ਖਿਡਾਰੀਆਂ ਲਈ ਛੱਡਿਆ ਰਾਹ
ਮੈਸੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਹੁਣ ਨੌਜਵਾਨ ਖਿਡਾਰੀਆਂ ਦੇ ਅੱਗੇ ਆਉਣ ਦਾ ਸਮਾਂ ਆ ਗਿਆ ਹੈ ਜੋ ਟੀਮ ਵਿੱਚ ਸ਼ਾਮਲ ਹੋਣ ਦੇ ਹੱਕਦਾਰ ਹਨ। ਉਨ੍ਹਾਂ ਨੇ ਆਪਣੇ ਪਰਿਵਾਰ, ਕੋਚਾਂ, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਬਾਹਰੋਂ ਟੀਮ ਦਾ ਸਮਰਥਨ ਕਰਦੇ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਚੰਡੀਗੜ੍ਹ ਬਾਰਡਰ ‘ਤੇ ਕਿਸਾਨਾਂ ਦਾ ਪੱਕਾ ਮੋਰਚਾ ਸ਼ੁਰੂ, ਤੈਅ ਤਾਰੀਖ ਤੋਂ ਇੱਕ ਦਿਨ ਪਹਿਲਾਂ ਹੀ ਪੁੱਜੇ ਕਿਸਾਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



