ਪਾਕਿਸਤਾਨੀ ਕ੍ਰਿਕੇਟਰ ਨਾਲ ਸਿੱਖ ਟੈਕਸੀ ਡਰਾਈਵਰ ਦੀ ਵਾਇਰਲ ਤਸਵੀਰਾਂ ਦਾ ਜਾਣੋ ਸੱਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    ਹਾਲਹੀ ਵਿੱਚ ਆਸਟ੍ਰੇਲੀਆ ਦੌਰੇ ‘ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੇ ਪੰਜ ਬੇਹਤਰੀਨ ਖਿਡਾਰੀਆਂ ਨਾਲ ਭਾਰਤ ਦੇ ਇੱਕ ਸਿੱਖ ਟੈਕਸੀ ਡਰਾਇਵਰ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    ਹਾਲਹੀ ਵਿੱਚ ਆਸਟ੍ਰੇਲੀਆ ਦੌਰੇ ‘ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੇ ਪੰਜ ਬੇਹਤਰੀਨ ਖਿਡਾਰੀਆਂ ਨਾਲ ਭਾਰਤ ਦੇ ਇੱਕ ਸਿੱਖ ਟੈਕਸੀ ਡਰਾਇਵਰ ਨਾਲ ਸੈਰ-ਸਪਾਟਾ ਕਰਦਿਆਂ ਦੀ ਕੁਝ ਤਸਵੀਰਾਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਇਨ੍ਹਾਂ ਤਸਵੀਰਾਂ ਵਿੱਚ ਇਸ ਸਿੱਖ ਟੈਕਸੀ ਡਰਾਇਵਰ, ਪਾਕਿਸਤਾਨੀ ਖਿਡਾਰੀਆਂ ਨਾਲ ਡਿਨਰ ਕਰਦੇ ਵੀ ਨਜ਼ਰ ਆਏ ਹਨ, ਜਿਸ ਕਾਰਨ ਭਾਰਤੀ ਮੂਲ ਦੇ ਨਾਗਰੀਕਾਂ ਨੇ ਹੈਰਾਨੀਜਨਕ ਟਿਪੱਣੀ ਵੀ ਕੀਤੀ ਹੈ।

ਇਸ ਵਾਇਰਲ ਤਸਵੀਰ ਦਾ ਅਸਲ ਸੱਚ ਇਹ ਹੈ ਕਿ, ਪਾਕਿਸਤਾਨੀ ਖਿਡਾਰੀਆਂ ਤੋਂ ਟੈਕਸੀ ਦਾ ਕਿਰਾਇਆ ਲੈਣ ਤੋਂ ਇਨਕਾਰ ਕਰਨ ਕਾਰਨ, ਉਸ ਤੋਂ ਖੁਸ਼ ਹੋ ਕੇ ਅਤੇ ਮਾਣ ਦਿੰਦਿਆਂ ਆਪਣੇ ਨਾਲ ਡਿਨਰ ‘ਤੇ ਸੱਦਿਆ ਅਤੇ ਕੁਝ ਪਿਆਰਭਰੀ ਤਸਵੀਰਾਂ ਵੀ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀਆਂ, ਜੋ ਕਿ ਵਾਇਰਲ ਹੋ ਗਈਆਂ ।

ਕ੍ਰਿਕਟਰ ਨਸ਼ੀਮ ਸ਼ਾਹ ਨੇ ‘ਸਿੰਘ ਸਾਹਿਬ‘ ਲਿਖ ਬਖ਼ਸ਼ਿਆ ਮਾਣ

ਕ੍ਰਿਕਟਰ ਨਸ਼ੀਮ ਸ਼ਾਹ ਨੇ ਆਪਣੇ ਫੇਸਬੁਕ ਅਕਾਉਂਟ  ‘ਤੇ ਸਿੱਖ ਟੈਕਸੀ ਡਰਾਈਵਰ ਨਾਲ ਤਸਵੀਰਾਂ ਸਾਂਝਾ ਕਰਦਿਆਂ ਕੈਪਸ਼ਨ ਦਿੱਤਾ ਕਿ,

https://www.facebook.com/photo.php?fbid=128365551934683&set=a.110990010338904&type=3&eid=ARB5CFLFr66tMwk1YmiaflfVlF3-nFvxoJ6mPbKBaRThLldsaE7fcZlRkXYlc9OUeaRdQaEO1hypCO8z

ਦੁਨੀਆਂ ਬਹੁਤ ਸੋਹਣੀ ਹੈ-  ਲੋਕਾਂ ਨੇ ਇਨ੍ਹਾਂ ਤਸਵੀਰਾਂ ‘ਤੇ ਕਈ ਕਮੇਂਟ ਵੀ ਕੀਤੇ। ਇਨ੍ਹਾਂ ਵਿਚੋਂ ਰਾਹੁਲ ਚਤੁਰਵੇਦੀ ਨੇ ਫੇਸਬੁੱਕ ਉੱਤੇ ਕਮੇਂਟ ਕੀਤਾ ਕਿ, ਦੁਨੀਆਂ ਇੰਨੀ ਖ਼ਰਾਬ ਵੀ ਨਹੀਂ, ਜਿੰਨਾ ਅਸੀਂ ਸੋਚੀ ਬੈਠੇ ਹਾਂ।

ਦਿਲ ਛੂਹਣ ਵਾਲੀ ਕਹਾਣੀ

ਇਸ ਦੋਸਤੀ, ਪਿਆਰ ਅਤੇ ਭਾਈਵਾਲ ਵਾਲੀ ਇਨ੍ਹਾਂ ਤਸਵੀਰਾਂ ਨੂੰ ABC ਰੇਡਿਓ ਨੇ ਦਿਲ ਛੂਹਣ ਵਾਲੀ ਕਹਾਣੀ ਦੱਸਿਆ

https://twitter.com/i/status/1198442285509357570

ਟਵਿੱਟਰ ਹੈਂਡਲਰ ਨੇ ਲਿਖਿਆ ਮਤਭੇਦਾਂ ਨੂੰ ਇੱਕ ਪਾਸੇ ਰੱਖ ਦਿਓ

https://twitter.com/ShivamC86947232/status/1198974231838461953

Leave a Reply

Your email address will not be published. Required fields are marked *