ਜਾਣੋ ਟੂਟੀਆਂ ਚੋਂ ਪਾਣੀ ਦੀ ਥਾਂ ਅਲਕੋਹਲ ਨਿਕਲਣ ਦੀ ਪੂਰੀ ਕਹਾਣੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕੇਰਲਾ ਦੇ ਇੱਕ ਕਸਬੇ ‘ਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। ਇਥੋਂ ਦੇ ਤ੍ਰੈਸੁਰ ਜਿਲ੍ਹੇ ਦੇ ਚਾਲਾਕੁਡੀ ਕਸਬੇ ਦੇ ਸੋਲੋਮੋਨ ਐਵਨਿਊ ਅਪਰਾਟਮੈਂਟ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕੇਰਲਾ ਦੇ ਇੱਕ ਕਸਬੇ ‘ਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। ਇਥੋਂ ਦੇ ਤ੍ਰੈਸੁਰ ਜਿਲ੍ਹੇ ਦੇ ਚਾਲਾਕੁਡੀ ਕਸਬੇ ਦੇ ਸੋਲੋਮੋਨ ਐਵਨਿਊ ਅਪਰਾਟਮੈਂਟ ਵਿੱਚ ਬੁੱਧਵਾਰ ਨੂੰ ਟੂਟੀਆਂ ਰਾਹੀ ਸ਼ਰਾਬ ਆਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਲੋਕਾਂ ਵਿੱਚ ਹੈਰਾਨੀ ਅਤੇ ਡਰ ਵੀ ਪਾਇਆ ਜਾ ਰਿਹਾ ਹੈ ਕਿ, ਇਹ ਕਿਵੇਂ ਅਤੇ ਕਿਉਂ ਹੋਇਆ ਪਰ ਇਸ ਘਟਨਾ ਦੀ ਨੇੜੇ ਦੇ ਇਲਾਕਿਆਂ ਵਿੱਚ ਖੂਬ ਚਰਚਾ ਹੋ ਰਹੀ ਹੈ।

ਇਸ ਇਲਾਕੇ ਦੇ ਹੀ ਰਹਿਣ ਵਾਲੇ ਜੋਸ਼ੀ ਮਲੇਯੇਕਲ ਨੂੰ ਸਭ ਤੋਂ ਪਹਿਲਾਂ ਟੂਟੀ ਰਾਹੀਂ ਸ਼ਰਾਬ ਆਉਣ ਦੀ ਘਟਨਾ ਦਾ ਪਤਾ ਲੱਗਿਆ। ਜੋਸ਼ੀ ਅਨੁਸਾਰ ਉਹ ਜਦੋਂ ਸਵੇਰੇ ਮੋਟਰ ਜ਼ਰੀਏ ਟੈਂਕੀ ਵਿੱਚ ਪਾਣੀ ਪਾਉਣ ਲੱਗਿਆ ਤਾਂ ਪਾਣੀ ਦਾ ਰੰਗ ਭੂਰਾ ਹੋਇਆ ਪਿਆ ਸੀ। ਜੋਸ਼ੀ ਨੇ ਤੁਰੰਤ ਬਾਕੀ ਮੁੱਹਲਾ ਵਾਸੀਆਂ ਨੂੰ ਵੀ ਦੱਸਿਆ। ਜੋਸ਼ੀ ਅਨੁਸਾਰ ਪਾਣੀ ਵਿਚੋਂ ਸ਼ਰਾਬ ਦੀ ਬੋਅ ਆ ਰਹੀ ਸੀ। ਇਸ ਤੋਂ ਬਾਅਦ ਬਾਕੀ ਲੋਕਾਂ ਨੇ ਇਸ ਸੰਬੰਧੀ ਪੁਸ਼ਟੀ ਕਰਦੇ ਹੋਏ ਨਗਰ ਕੌਸਲ ਨੂੰ ਇਸ ਬਾਬਤ ਸੂਚਿਤ ਕੀਤਾ।

ਇਸ ਤੋਂ ਬਾਅਦ ਸੰਬੰਧਿਤ ਨਗਰ ਕੌਂਸਲਰ ਵੀਜੇ ਜੋਜੀ ਨੇ ਕਿਹਾ ਕਿ, ਇਸ ਘਟਨਾ ਦੀ ਜੜ੍ਹ ਤੱਕ ਜਾ ਕੇ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, ਹੁਣ ਤੱਕ ਦੀ ਜਾਂਚ-ਪਰਖ ਤੋਂ ਇਹੀ ਸਾਹਮਣੇ ਆਇਆ ਹੈ ਕਿ, ਪਿਛਲੇ ਸਮੇਂ ਦੌਰਾਨ ਆਬਕਾਰੀ ਵਿਭਾਗ ਨੇ ਜ਼ਬਤ ਕੀਤੀ ਗੈਰਕਾਨੂੰਨੀ 4600 ਲੀਟਰ ਦੇ ਕਰੀਬ ਸ਼ਰਾਬ ਨੇੜੇ ਦੇ ਕਿਸੇ ਟੋਏ ਵਿੱਚ ਦਫਨਾਈ ਸੀ, ਜਿਸ ਕਾਰਨ ਉਹ ਸ਼ਰਾਬ ਪੀਣ ਵਾਲੇ ਪਾਣੀ ‘ਚ ਮਿਲ ਗਈ। ਕੌਸਲਰ ਅਨੁਸਾਰ ਸੰਬੰਧਿਤ ਪਾਣੀ ਦੇ ਸਰੋਤ ਨੂੰ ਸਾਫ਼ ਕਰਨ ਦੀ ਕਵਾਇਤ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ, ਸ਼ਰਾਬ ਦੀ ਇੱਕ-ਇੱਕ ਬੂੰਦ ਨੂੰ ਪਾਣੀ ਤੋਂ ਵੱਖ ਕਰ ਲੋਕਾਂ ਨੂੰ ਫਿਰ ਤੋਂ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

 

Leave a Reply

Your email address will not be published. Required fields are marked *