ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ 2019 ਦੇ ਐਲਾਨ ਹੋਣ ਮਗਰੋਂ ਸਿਆਸੀ ਲੀਡਰਾਂ ਵਿੱਚ ਹਲਚਲ ਪੈਦਾ ਹੋ ਗਈ ਜਿਸ ਤੋਂ ਬਾਅਦ ਸਿਆਸੀ ਲੀਡਰ ਹੁਣ ਡੇਰਿਆਂ ਚ ਸਰਗਰਮ ਹੋਣ ਲੱਗ ਪਏ ਹਨ।
ਦਸ ਦਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਤ ਰਾਮਪਾਲ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਦੂਜੇ ਪਾਸੇ ਮੰਤਰੀ ਨਿਤਿਨ ਗਡਕਰੀ ਨੇ ਡੇਰਾ ਬਿਆਸ ਦੇ ਮੁਖੀ ਨਾਲ ਬੰਦ ਕਮਰਾ ਮੁਲਾਕਾਤ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਇਹ ਮੁਲਾਕਾਤ ਕਰੀਬ ਦੋ ਘੰਟੇ ਕੀਤੀ ਸੀ। ਇਸ ਮੀਟਿੰਗ ਦੇ ਗਡਕਰੀ ਦਾ ਕਹਿਣਾ ਸੀ ਕਿ ਉਹ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ ਸੀ। ਦੱਸਣਯੋਗ ਗੱਲ ਹੈ ਕਿ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਸੀਟਾਂ ਤੇ ਬੀਜੇਪੀ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਲੜਦੀ ਹੈ ਤੇ ਇਹ ਅਜਿਹੇ ਸ਼ਹਿਰ ਹਨ ਜੋ ਕਿ ਬਿਆਸ ਦੇ ਕਾਫੀ ਨੇੜੇ ਹਨ ਜੋ ਕਿ ਚੋਣ ਦਾ ਰੁਖ ਮੋੜਨ ਵਿੱਚ ਕਾਫੀ ਕਾਰਗਾਰ ਸਾਬਿਤ ਹੋ ਸਕਦੇ ਹਨ।


