ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਲਈ ਇਕ ਮੁਸਿਬਤ ਦਾ ਪਹਾੜ ਬਣਦਾ ਜਾ ਰਿਹਾ ਹੈ। ਪੂਰੇ ਵਿਸ਼ਵ ਵਿਚੋਂ ਕੋਰੋਨਾ ਵਾਇਰਸ ਦੇ 1 ਲੱਖ 37 ਹਜਾਰ ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 5 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ ਹੈ। ਹੁਣ ਤਾਂ ਆਮ ਲੋਕਾ ਸਮੇਤ ਕਈ ਦੇਸ਼ਾਂ ਦੇ ਰਾਜਨੇਤਾ ਵੀ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਜਿਸ ਕਰਕੇ ਖਤਰਾ ਹੋਰ ਵੱਧ ਗਿਆ ਹੈ।
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਇਹ ਮਹਮਾਰੀ ਹੁਣ ਦੁਨੀਆ ਭਰ ਦੇ ਮੁਲਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਚੀਨ ਵਿਚ ਇਸ ਕੋਰੋਨਾ ਵਾਇਰਸ ਕਰਕੇ 3197 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋਏ ਹਨ। ਚੀਨ ਤੋਂ ਬਾਅਦ ਸੱਭ ਤੋਂ ਜਿਆਦਾ ਕੋਹਰਾਮ ਕੋਰੋਨਾ ਨੇ ਇਟਲੀ ਵਿਚ ਮਚਾਇਆ ਹੈ ਜਿੱਥੇ ਹੁਣ ਤੱਕ 1 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਈਰਾਨ ਵਿਚ 85 ਲੋਕ ਕੋਰੋਨਾ ਵਾਇਰਸ ਦੀ ਭੇਟ ਚੜ ਚੁੱਕੇ ਹਨ। ਅਮਰੀਕਾ ਵਿਚ ਵੀ 41 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਮਰਨ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਵਿਚ ਵੀ 66 ਲੋਕ ਕੋਰੋਨਾ ਵਾਇਰਸ ਕਰਕੇ ਮਰ ਚੁੱਕੇ ਹਨ। ਭਾਰਤ ਵਿਚ ਵੀ ਕੋਰੋਨਾ ਵਾਇਰਸ ਨਾਲ ਅੱਜ ਸ਼ੁੱਕਰਵਾਰ ਨੂੰ ਇਕ ਵਿਅਕਤੀ ਦੀ ਮੌਤ ਹੋਈ ਹੈ।
ਕੋਰੋਨਾ ਵਾਇਰਸ ਦੀ ਚਪੇਟ ਵਿਚ ਆਮ ਲੋਕਾਂ ਤੋਂ ਇਲਾਵਾ ਹੁਣ ਦੁਨੀਆਂ ਭਰ ਦੇ ਰਾਜਨੇਤਾ ਵੀ ਆ ਚੁੱਕੇ ਹਨ ਜਿਸ ਵਿਚ ਕਨੇਡਾ ਦੇ ਪੀਐਮ ਜਸਟੀਨ ਟਰੂਡੋ ਦੀ ਘਰਵਾਲੀ ਸੋਫੀ ਟਰੂਡੋ, ਸਪੇਨ ਦੀ ਮੰਤਰੀ ਇਰੇਨ ਮੈਂਟਰੋ ਸਮੇਤ ਕਈ ਦੇਸ਼ਾਂ ਦੀ ਲੀਡਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਕੇ ਗਏ ਬ੍ਰਾਜੀਲ ਦੇ ਇਕ ਅਧਿਕਾਰੀ ਵਿਚ ਵੀ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਕੋਰੋਨਾ ਵਾਇਰਸ ਕਰਨ ਦੁਨੀਆ ਥਮ ਜਿਹੀ ਗਈ ਹੈ। ਵਪਾਰ ਬੰਦ ਹੋ ਗਏ ਹਨ। ਆਰਥਿਕ ਤੌਰ ਤੇ ਮੰਦੀ ਆ ਗਈ ਹੈ, ਸੈਲਾਨੀਆਂ ਦੀ ਅਵਾਜਾਈ ਬੰਦ ਹੋ ਚੁੱਕੀ ਹੈ, ਵੱਡੇ-ਵੱਡੇ ਸਮੰਲੇਨ ਰੱਦ ਕਰ ਦਿੱਤੇ ਗਏ ਹਨ ਜਦਕਿ ਵੱਡੇ-ਵੱਡੇ ਇੱਕਠ ਕਰਨ ਉੱਤੇ ਰੌਕ ਲਗਾ ਦਿੱਤੀ ਗਈ ਹੈ।


