ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਵੱਲੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਂਸਦ ਦੀ ਪਤਨੀ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੈਮਰੇ ਦੇ ਸਾਹਮਣੇ ਉਮੀਦਵਾਰ ਨੂੰ ਵੋਟ ਪਾਈ।
ਦੱਸਿਆ ਜਾ ਰਿਹਾ ਹੈ ਕਿ ਚੋਣ ਅਮਲੇ ਵੱਲੋਂ ਰੋਕਣ ਦੇ ਬਾਵਜੁਦ ਵੀ ਸਾਂਸਦ ਘੁਬਾਇਆ ਦੀ ਪਤਨੀ ਵੱਲੋਂ ਆਪਣੀ ਵੋਟ ਨੂੰ ਜਨਤਕ ਤੌਰ ਪਾਈ ਗਈ। ਜਿਸ ਕਾਰਨ ਉਹਨਾਂ ਨੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ। ਦੱਸਣਯੋਗ ਗੱਲ ਹੈ ਕਿ ਸ਼ਾਮ 4 ਵਜੇ ਪੰਚਾਇਤ ਚੋਣ ਦੇ ਲਈ ਵੋਟਿੰਗ ਬੰਦ ਹੋ ਗਈ ਹੈ। ਕੁਝ ਹੀ ਦੇਰ ਬਾਅਦ ਚੋਣ ਦੇ ਨਤੀਜੇ ਆ ਜਾਣਗੇ।

