ਚੰਡੀਗੜ੍ਹ– ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਕੋਰਟ ਵਲੋਂ ਲਾਰੈਂਸ ਬਿਸ਼ਨੋਈ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ ਲਾਰੈਂਸ ਨੇ ਅਦਾਲਤ ਵਿਚ ਪਟਿਸ਼ਨ ਦਾਇਰ ਕਰਕੇ ਐਨਕਾਊਂਟਰ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਇਸ ਦੌਰਾਨ ਉਸ ਨੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪਰ ਅਦਾਲਤ ਨੇ ਉਸ ਦੀ ਪਟਿਸ਼ਨ ਖਾਰਿਜ ਕਰ ਦਿੱਤੀ ਹੈ।
Also Read: ਚੰਡੀਗੜ੍ਹ ‘ਚ ਇਸ ਤਰੀਕ ਤੱਕ ਦਸਤਕ ਦੇ ਸਕਦੀ ਹੈ ਮਾਨਸੂਨ, ਫਿਲਹਾਲ ਮੌਸਮ ਰਹੇਗਾ ਖੁਸ਼ਕ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦੇ ਕੈਨੇਡਾ ਵਿਚ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਵੱਖ-ਵੱਖ ਗੈਂਗਸਟਰਾਂ ਨੇ ਇਸ ਉੱਤੇ ਵਿਰੋਧ ਜ਼ਾਹਿਰ ਕੀਤਾ ਤੇ ਇਸ ਦਾ ਬਦਲਾ ਲੈਣ ਦੀ ਵੀ ਗੱਲ ਆਖੀ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਵਲੋਂ ਵੀ ਐਨਕਾਊਂਟਰ ਕੀਤੇ ਜਾਣ ਦੀ ਗੱਲ ਆਖੀ ਤੇ ਦਿੱਲੀ ਹਾਈਕੋਰਟ ਵਿਚ ਪਟਿਸ਼ਨ ਦਾਖਲ ਕਰ ਦਿੱਤੀ ਕਿ ਉਸ ਨੂੰ ਪੰਜਾਬ ਪੁਲਿਸ ਹਲਾਵੇ ਨਾ ਕੀਤਾ ਜਾਵੇ। ਪਰ ਉਸ ਨੇ ਬਾਅਦ ਵਿਚ ਇਹ ਪਟਿਸ਼ਨ ਵਾਪਸ ਲੈ ਲਈ। ਹੁਣ ਉਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟਿਸ਼ਨ ਦਾਖਲ ਕਰਕੇ ਖੁਦ ਲਈ ਖਤਰਾ ਦੱਸਿਆ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸ ਦੀ ਪਟਿਸ਼ਨ ਨੂੰ ਖਾਰਿਜ ਕਰ ਦਿੱਤਾ ਹੈ।



