ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ‘ਚ ਲਾਰੈਂਸ ਬਿਸ਼ਨੋਈ! ਫਾਈਨਾਂਸਰ ਦੇ ਕਤਲ ਮਾਮਲੇ ‘ਚ ਹੋਵੇਗੀ ਪੁੱਛਗਿੱਛ

ਮੁਕਤਸਰ- ਬਦਨਾਮ ਗੈਂਗਸਟਰ ਲਾਰੈਂਸ ਹੁਣ ਪੰਜਾਬ ਦੀ ਮੁਕਤਸਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ ਹੈ। ਲਾਰੈਂਸ ਨੂੰ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ…

ਮੁਕਤਸਰ- ਬਦਨਾਮ ਗੈਂਗਸਟਰ ਲਾਰੈਂਸ ਹੁਣ ਪੰਜਾਬ ਦੀ ਮੁਕਤਸਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ ਹੈ। ਲਾਰੈਂਸ ਨੂੰ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਮੁਕਤਸਰ ਪੁਲਿਸ ਨੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ। ਉਸ ਤੋਂ ਦੋ ਸਾਲ ਪਹਿਲਾਂ ਫਾਇਨਾਂਸਰ ਕਤਲ ਕੇਸ ਵਿਚ ਮਲੋਟ ਵਿਚ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਜ਼ਿੰਮੇਵਾਰੀ ਲਈ ਸੀ। ਲਾਰੈਂਸ ਨੂੰ ਮੁਕਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।

Also Read: ਨੈਸ਼ਨਲ ਹੈਰਾਲਡ ਮਾਮਲੇ ’ਚ ED ਵਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ, ਰਾਹੁਲ ਤੇ ਪ੍ਰਿਅੰਕਾ ਵੀ ਆਏ ਨਾਲ

ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਉਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ‘ਚ ਦਰਜ ਕੀਤੇ ਗਏ ਹਰ ਮਾਮਲੇ ‘ਚ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

22 ਅਕਤੂਬਰ 2020 ਨੂੰ ਹੋਇਆ ਸੀ ਇਹ ਕਤਲ 
22 ਅਕਤੂਬਰ 2020 ਨੂੰ ਮਲੋਟ ਦੇ ਪਿੰਡ ਔਲਖ ਵਿਚ ਫਾਈਨਾਂਸਰ ਰਣਜੀਤ ਸਿੰਘ ਉਰਫ਼ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਹ ਗਰਭਵਤੀ ਪਤਨੀ ਰਾਜਵੀਰ ਕੌਰ ਨਾਲ ਦਵਾਈ ਲੈਣ ਲਈ ਹਸਪਤਾਲ ਗਈ ਹੋਏ ਸਨ। ਹਸਪਤਾਲ ਪਹੁੰਚਦੇ ਹੀ ਸਵਿਫਟ ਕਾਰ ‘ਚ ਸਵਾਰ 4 ਬਦਮਾਸ਼ਾਂ ਨੇ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦੇ ਚਾਰ ਘੰਟੇ ਬਾਅਦ ਸੋਸ਼ਲ ਮੀਡੀਆ ‘ਤੇ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਪੋਸਟ ਪਾਈ ਗਈ। ਜਿਸ ਵਿੱਚ ਲਾਰੈਂਸ ਦੇ ਸਾਥੀ ਗੁਰਲਾਲ ਬਰਾੜ ਦੇ ਕਤਲ ਵਿੱਚ ਰਾਣਾ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।

Also Read: ਕੀ ਭਾਰਤੀ ਮੂਲ ਦੇ ਰਿਸ਼ੀ ਇੰਗਲੈਂਡ ‘ਚ ਰਚਣਗੇ ਇਤਿਹਾਸ? PM ਦੌੜ ‘ਚ ਇਸ ਮੰਤਰੀ ਨਾਲ ਸਖਤ ਟੱਕਰ

ਬੰਬੀਹਾ ਗੈਂਗ ਨਾਲ ਫੋਟੋ ਵੀ ਕੀਤੀ ਸੀ ਪੋਸਟ
ਲਾਰੈਂਸ ਗੈਂਗ ਨੇ ਕਤਲ ਤੋਂ ਬਾਅਦ ਫੋਟੋ ਪੋਸਟ ਕੀਤੀ। ਜਿਸ ਵਿੱਚ ਫਾਈਨਾਂਸਰ ਰਾਣਾ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਕਰੀਬੀ ਦਿਖਾਇਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਮੰਨਿਆ ਜਾ ਰਿਹਾ ਸੀ ਕਿ ਰਾਣਾ ਦਾ ਕਤਲ ਲਾਰੈਂਸ ਅਤੇ ਬੰਬੀਹਾ ਗੈਂਗ ਵਿਚਾਲੇ ਚੱਲ ਰਹੀ ਗੈਂਗ ਵਾਰ ਦਾ ਨਤੀਜਾ ਹੈ। ਗੁਰਲਾਲ ਬਰਾੜ ਜਿਸ ਨੂੰ ਇਸ ਕਤਲ ਦਾ ਬਦਲਾ ਦੱਸਿਆ ਗਿਆ ਸੀ, ਦਾ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *