ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਹਸਪਤਾਲ ’ਚ ਸਾਹ ਲੈਣ ਦੀ ਤਕਲੀਫ ਦੇ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਭਰਤੀ ਹੈ। ਦਸ ਦਈਏ ਕਿ ਲਤਾ ਮੰਗੇਸ਼ਕਰ ਸਾਹ ਲੈਣ ਦੀ ਤਕਲੀਫ ਅਤੇ ਇਨਫੈਕਸ਼ਨ ਦੇ ਕਾਰਨ ਹਸਪਤਾਲ ਚ ਭਰਤੀ ਹੋਏ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਲਤਾ ਮੰਗੇਸ਼ਕਰ ਦੀ ਹਾਲਤ ’ਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਪਰ ਸੋਸ਼ਲ ਮੀਡੀਆ ਤੇ ਇਹ ਖਬਰਾਂ ਵਾਈਰਲ ਹੋ ਰਹੀਆਂ ਹਨ ਕਿ ਲਤਾ ਮੰਗੇਸ਼ਕਰ ਦੀ ਮੌਤ ਹੋ ਗਈ ਹੈ।
ਜਿਸ ’ਤੇ ਲਤਾ ਮੰਗੇਸ਼ਕਰ ਦੀ ਭਜੀਤੀ ਨੇ ਕਿਹਾ ਕਿ ਉਹਨਾਂ ਦੀ ਹਾਲਤ ਠੀਕ ਹੈ। ਨਾਲ ਹੀ ਉਹਨਾਂ ਨੇ ਲਤਾ ਮੰਗੇਸ਼ਕਰ ਦੇ ਫੈਨਸ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਖਬਰਾਂ ਤੇ ਭਰੋਸਾ ਨਾ ਕਰਨ ਤੇ ਇਹਨਾਂ ਨੂੰ ਨਜਰਅੰਦਾਜ ਕਰਨ ਲਈ ਕਿਹਾ।
ਲਤਾ ਮੰਗੇਸ਼ਕਰ ਦੀ ਹਾਲਤ ਤੇ ਆਰ.ਪੀ.ਜੀ ਐਂਟਰਪ੍ਰਾਈਸੈੱਸ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਕਿਹਾ ਅਮਰੀਕਾ ਦੇ ਕਲੇਵਲੈਂਡ ਕਲੀਨਿਕ ਤੋਂ ਆਈ ਡਾਕਟਰਾਂ ਦੀ ਇਕ ਟੀਮ ਨੇ ਚੈਕ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਖੈਰ ਲਤਾ ਮੰਗੇਸ਼ਕਰ ਦੇ ਫੈਨਸ ਵੱਲੋਂ ਉਹਨਾਂ ਦੇ ਜਲਦੀ ਠੀਕ ਹੋ ਕੇ ਘਰ ਵਾਪਿਸ ਆਉਣ ਦੀ ਕਾਮਨਾ ਕੀਤੀ ਜਾ ਰਹੀ ਹੈ।

