ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਤਾ ਮੰਗੇਸ਼ਕਰ ਜਿਹਨਾਂ ਨੂੰ ਸੁਰਾਂ ਦੀ ਮੱਲਿਕਾ ਕਿਹਾ ਜਾਂਦਾ ਹੈ ਦੀ ਹਾਲਤ ਕਾਭੀ ਗੰਭੀਰ ਬਣੀ ਹੋਈ ਹੈ। ਦਸ ਦਈਏ ਕਿ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਚ ਲਤਾ ਮੰਗੇਸ਼ਕਰ ਨੂੰ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 90 ਸਾਲਾਂ ਦੀ ਲਤਾ ਮੰਗੇਸ਼ਕਰ ਦੀ ਹਾਲਤ ਕਾਫੀ ਖਰਾਬ ਹੈ ਜਿਸ ਕਾਰਨ ਉਹਨਾਂ ਨੂੰ ਵੈਂਟੀਲੈਟਰ ਤੇ ਰੱਖਿਆ ਗਿਆ ਹੈ।
ਜਿਸ ਤੋਂ ਬਾਅਦ ਹਰ ਕੋਈ ਉਹਨਾਂ ਦੀ ਸਿਹਤ ਨੂੰ ਲੈਕੇ ਦੁਆਂ ਕਰ ਰਿਹਾ ਹੈ। ਤਾਂ ਜੋ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ। ਕਾਬਿਲੇਗੌਰ ਹੈ ਕਿ ਲਤਾ ਮੰਗੇਸ਼ਕਰ ਨੂੰ ਸਾਹ ਲੈਣ ਚ ਕਾਫੀ ਮੁਸ਼ਿਕਲਾਂ ਆ ਰਹੀਆਂ ਸੀ
ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਜਿਸ ਤੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਫੇਫੜਿਆਂ ’ਚ ਕਾਫੀ ਇਨਫੈਕਸ਼ਨ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ’ਚ ਮੁਸ਼ਿਕਲਾਂ ਹੋ ਰਹੀਆਂ ਹਨ।
ਫਿਲਹਾਲ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਲਤਾ ਮੰਗੇਸ਼ਕਰ ਦੀ ਹਾਲਤ ਨੂੰ ਲੈਕੇ ਪੂਰਾ ਬਾਲੀਵੁੱਡ ਜਗਤ ਚਿੰਤਾ ਚ ਹੈ ਨਾਲ ਹੀ ਸਾਰੇ ਦੁਆਵਾਂ ਕਰ ਰਹੇ ਹਨ ਕਿ ਉਹਨਾਂ ਦੀ ਸਿਹਤ ਠੀਕ ਹੋ ਜਾਵੇ।


