ਫ਼ਿਰੋਜ਼ਪੁਰ- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਖ਼ੁਫ਼ੀਆ ਜਾਣਕਾਰੀ ਤਹਿਤ ਬੀ.ਐੱਸ.ਐਫ. ਤੇ ਐੱਸ.ਟੀ.ਐਫ. ਵੱਲੋਂ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਸਰਹੱਦੀ ਚੌਂਕੀ ਸ਼ਮਸੇਕੇ ਤੋਂ ਜ਼ੀਰੋ ਲਾਈਨ ਨੇੜਿਉਂ ਵੱਡੀ ਮਾਤਰਾ ਵਿਚ ਹਥਿਆਰਾਂ ਦੀ ਜ਼ਖ਼ੀਰਾ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਹਥਿਆਰਾਂ ਵਿਚ ਪਾਕਿਸਤਾਨ ਦੀਆਂ ਬਣੀਆਂ 5 ਏ.ਕੇ-47 ਰਾਈਫਲਾਂ ਸਣੇ 10 ਮੈਗਜ਼ੀਨ, ਅਮਰੀਕਾ ਨਿਰਮਤ 3 ਕੋਲਟ-8 ਰਾਈਫਲਾਂ ਸਣੇ 6 ਮੈਗਜ਼ੀਨ ਅਤੇ 5 ਚਾਈਨੀਜ਼ ਪਿਸਤੌਲ ਸਣੇ 10 ਮੈਗਜ਼ੀਨ ਅਤੇ ਵੱਡੀ ਗਿਣਤੀ ਵਿਚ ਗੋਲੀ ਸਿੱਕਾ ਬਰਾਮਦ ਕੀਤਾ ਹੈ।
Also Read: 1304 ‘ਚੋਂ 956 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਬਲਬੀਰ ਰਾਜੇਵਾਲ ਸਣੇ ਵੱਡੇ ਨਾਂ ਸ਼ਾਮਲ
ਸੂਤਰਾਂ ਮੁਤਾਬਕ ਐਸਟੀਐਫ ਵੱਲੋਂ ਇਸ ਚੀਜ਼ ਦੀ ਘੋਖ ਕੀਤੀ ਜਾ ਰਹੀ ਹੈ ਕਿ ਫਡ਼ਿਆ ਗਿਆ ਅਸਲੇ ਦਾ ਜ਼ਖੀਰਾ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਵਾਸਤੇ ਵਰਤਿਆ ਜਾਣਾ ਸੀ ਯਾ ਫਿਰ ਭਾਰਤ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇਸ ਦੀ ਵਰਤੋਂ ਹੋਣੀ ਸੀ , ਫੜੇ ਗਏ ਇਸ ਅਸਲੇ ਦੇ ਜ਼ਖੀਰੇ ਤੋਂ ਬਾਅਦ ਖੁਫੀਆ ਤੰਤਰ ਹੋਰ ਸਰਗਰਮ ਹੋ ਗਿਆ ਹੈ।
Also Read: ਯੂਕਰੇਨ ਵਾਸੀਆਂ ਲਈ ਕੈਨੇਡਾ ਨੇ ਖੋਲ੍ਹੇ ਦਰਵਾਜ਼ੇ, ਕਿਹਾ- ਹਾਲਾਤ ਦੇਖ ਸਾਡਾ ਦਿਲ ਦੁਖੀ



