Land dispute broke all relations: ਅੰਮ੍ਰਿਤਸਰ ‘ਚ BMW ਸਵਾਰ ਪੋਤਰੇ ‘ਤੇ ਦਾਦੀ ਅਤੇ ਚਚੇਰੇ ਭਰਾ ‘ਤੇ ਫਾਇਰਿੰਗ ਦੇ ਆਰੋਪ, 3 ਗ੍ਰਿਫ਼ਤਾਰ

ਅੰਮ੍ਰਿਤਸਰ: ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਇਲਾਕੇ ਕੁੱਕੜਾਂਵਾਲੀ ਨੇੜੇ 13 ਕਨਾਲ ਜੱਦੀ ਜ਼ਮੀਨ ਦੇ ਝਗੜੇ ਨੇ ਉਸ ਵੇਲੇ ਭਿਆਨਕ ਅਤੇ ਹਿੰਸਕ ਰੂਪ ਧਾਰ ਲਿਆ, ਜਦੋਂ…

ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਇਲਾਕੇ ਕੁੱਕੜਾਂਵਾਲੀ ਨੇੜੇ 13 ਕਨਾਲ ਜੱਦੀ ਜ਼ਮੀਨ ਦੇ ਝਗੜੇ ਨੇ ਉਸ ਵੇਲੇ ਭਿਆਨਕ ਅਤੇ ਹਿੰਸਕ ਰੂਪ ਧਾਰ ਲਿਆ

ਅੰਮ੍ਰਿਤਸਰ: ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਇਲਾਕੇ ਕੁੱਕੜਾਂਵਾਲੀ ਨੇੜੇ 13 ਕਨਾਲ ਜੱਦੀ ਜ਼ਮੀਨ ਦੇ ਝਗੜੇ ਨੇ ਉਸ ਵੇਲੇ ਭਿਆਨਕ ਅਤੇ ਹਿੰਸਕ ਰੂਪ ਧਾਰ ਲਿਆ, ਜਦੋਂ ਇੱਕ ਪਰਿਵਾਰ ਨੇ ਆਪਣੇ ਹੀ ਰਿਸ਼ਤੇਦਾਰਾਂ ‘ਤੇ ਰਾਹ ਰੋਕ ਕੇ ਜਾਨਲੇਵਾ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੇ ਗੰਭੀਰ ਆਰੋਪ ਲਗਾਏ। ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਹਮਲੇ ‘ਚ ਵਰਤੀ ਗਈ ਬੀਐੱਮਡਬਲਯੂ (BMW) ਕਾਰ ਸਣੇ ਮੁੱਖ ਆਰੋਪੀ, ਉਸ ਦੇ ਪਿਤਾ ਅਤੇ ਇੱਕ ਨਿੱਜੀ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਕੀਲ ਦੀ ਵਰਦੀ ‘ਚ ਗੁੰਡਾਗਰਦੀ ਦੇ ਆਰੋਪ

ਮੋਗਾ ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਪੀੜਤ ਗੁਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਬਜ਼ੁਰਗ ਦਾਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਜੱਦੀ ਪਿੰਡ ਕੁਹਾਲਾ ਜਾ ਰਿਹਾ ਸੀ। ਇਸੇ ਦੌਰਾਨ ਕਾਲੀ ਫਿਲਮ ਲੱਗੀ ਇੱਕ BMW ਕਾਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਕੜਾਂਵਾਲੀ ਦੇ ਕੋਲ ਉਨ੍ਹਾਂ ਦੀ ਗੱਡੀ ਅੱਗੇ ਆਪਣੀ ਕਾਰ ਅੜਾ ਕੇ ਰਾਹ ਰੋਕ ਲਿਆ।

ਗੁਰਜੀਤ ਸਿੰਘ ਦਾ ਆਰੋਪ ਹੈ ਕਿ ਉਸ ਦੇ ਚਾਚੇ ਦੇ ਲੜਕੇ ਈਸ਼ਵਰਜੋਤ ਸਿੰਘ, ਜੋ ਖ਼ੁਦ ਨੂੰ ਹਾਈ ਕੋਰਟ ਦਾ ਵਕੀਲ ਦੱਸਦਾ ਹੈ, ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ‘ਤੇ ਰਿਵਾਲਵਰ ਨਾਲ ਸਿੱਧੀ ਗੋਲੀ ਚਲਾ ਦਿੱਤੀ। ਕਿਸਮਤ ਚੰਗੀ ਸੀ ਕਿ ਉਹ ਬਚ ਗਿਆ ਅਤੇ ਪਰਿਵਾਰ ਦੀ ਮਦਦ ਨਾਲ ਉਨ੍ਹਾਂ ਨੇ ਆਰੋਪੀ ਕੋਲੋਂ ਹਥਿਆਰ ਖੋਹ ਲਿਆ ਅਤੇ ਤੁਰੰਤ 112 ਨੰਬਰ ‘ਤੇ ਪੁਲਿਸ ਨੂੰ ਸੂਚਨਾ ਦਿੱਤੀ।

ਘਰਦਿਆਂ ਨਾਲ ਕੀਤੀ ਮਾਰ ਕੁੱਟ

ਪੀੜਤ ਪਰਿਵਾਰ ਨੇ ਹਮਲਾਵਰਾਂ ‘ਤੇ ਬੇਹੱਦ ਸ਼ਰਮਨਾਕ ਵਿਹਾਰ ਕਰਨ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਹਮਲੇ ਦੌਰਾਨ ਗੁਰਜੀਤ ਦੇ ਪਿਤਾ ਦੀ ਪੱਗ ਹਵਾ ਵਿੱਚ ਉਛਾਲ ਦਿੱਤੀ ਗਈ ਅਤੇ ਬੇਅਦਬੀ ਕਰਦਿਆਂ ਉਨ੍ਹਾਂ ਦੀ ਦਾੜ੍ਹੀ ਖਿੱਚੀ ਗਈ। ਇੰਨਾ ਹੀ ਨਹੀਂ, ਹਮਲਾਵਰਾਂ ਨੇ ਆਪਣੀ ਸਾਂਝੀ ਬਜ਼ੁਰਗ ਦਾਦੀ ਸੁਖਵੰਤ ਕੌਰ ਨਾਲ ਵੀ ਬੇਰਹਿਮੀ ਨਾਲ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਬਜ਼ੁਰਗ ਮਹਿਲਾ ਦੇ ਦੰਦ ਤੱਕ ਟੁੱਟ ਗਏ। ਮੀਡੀਆ ਸਾਹਮਣੇ ਹੰਝੂ ਵਹਾਉਂਦਿਆਂ ਬਜ਼ੁਰਗ ਦਾਦੀ ਨੇ ਆਪਣੇ ਹੀ ਪੋਤਰੇ ‘ਤੇ ਜ਼ਮੀਨ ਹੜੱਪਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਵੀ ਉਨ੍ਹਾਂ ਨੂੰ ਕੇਸ ਵਾਪਸ ਲੈਣ ਅਤੇ ਸਮਝੌਤਾ ਕਰਨ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. (SHO) ਹਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 166/26 ਦਰਜ ਕਰ ਲਿਆ ਗਿਆ ਹੈ। ਆਰੋਪੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ (ਧਾਰਾ 307), ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ (ਧਾਰਾ 295) ਅਤੇ ਰਾਹ ਰੋਕਣ (ਧਾਰਾ 341) ਵਰਗੀਆਂ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਹਨ।

ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁੱਖ ਆਰੋਪੀ ਈਸ਼ਵਰਜੋਤ ਸਿੰਘ, ਉਸ ਦੇ ਪਿਤਾ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਪ੍ਰਾਈਵੇਟ ਗੰਨਮੈਨ ਯਾਦਵਿੰਦਰ ਸਿੰਘ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤੀ ਗਈ ਮਹਿੰਗੀ BMW ਕਾਰ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਤੇਜ਼ੀ ਨਾਲ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Anger erupted in Haryana against Rajasthan gangrape case: 30 ਦਰਿੰਦਿਆਂ ਦੀ ਹੈਵਾਨੀਅਤ ਵਿਰੁੱਧ ਕੱਢਿਆ ਕੈਂਡਲ ਮਾਰਚ, ਫਾਂਸੀ ਦੀ ਮੰਗ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *