ਨਵੀਂ ਦਿੱਲੀ: ਤੇਜ਼ ਬੁਖਾਰ ਦੀ ਸ਼ਿਕਾਇਤ (Complaint) ਤੋਂ ਬਾਅਦ ਦਿੱਲੀ ਏਮਸ (Delhi AIIMS) ਵਿਚ ਦਾਖਲ ਹੋਏ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ (RJD supremo Lalu Prasad Yadav) ਦੀ ਸਥਿਤੀ ਫਿਲਹਾਲ ਸਥਿਰ ਹੈ। ਵੈੱਬਸਾਈਟਾਂ (Websites) ਦੀਆਂ ਖਬਰਾਂ ਮੁਤਾਬਕ ਲਾਲੂ ਨੂੰ ਸ਼ੁੱਕਰਵਾਰ ਸ਼ਾਮ ਨੂੰ ਏਮਸ ਵਿਚ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਹਸਪਤਾਲ (Hospital) ਵਿਚ ਐਮਰਜੈਂਸੀ ਵਿਭਾਗ (Department of Emergency) ਵਿਚ ਦਾਖਲ ਕੀਤਾ ਗਿਆ ਹੈ। ਡਾਕਟਰਾਂ (Doctors) ਨੇ ਜਾਂਚ ਲਈ ਉਨ੍ਹਾਂ ਦੇ ਖੂਨ ਦੇ ਸੈਂਪਲ (Blood samples) ਲਏ ਸਨ। ਫਿਲਹਾਲ ਹਸਪਤਾਲ ਪ੍ਰਸ਼ਾਸਨ (Hospital Administration) ਨੂੰ ਉਨ੍ਹਾਂ ਦੀ ਰਿਪੋਰਟ (Report) ਦੀ ਉਡੀਕ ਹੈ।

ਇਸ ਤੋਂ ਪਹਿਲਾਂ ਲਾਲੂ ਅਗਸਤ ਵਿਚ ਰੂਟੀਨ ਚੈੱਕਅਪ ਲਈ ਵੀ ਦਿੱਲੀ ਦੇ ਏਮਸ ਪਹੁੰਚੇ। ਉਥੇ ਹੀ ਲਾਲੂ ਦੇ ਏਮਸ ਅਚਾਨਕ ਪਹੁੰਚਣ ਨਾਲ ਸਮਰਥਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਸਨ। ਪਰ ਜਦੋਂ ਇਹ ਜਾਣਕਾਰੀ ਮਿਲੀ ਕਿ ਉਹ ਰੂਟੀਨ ਚੈੱਕ-ਅਪ ਲਈ ਇਥੇ ਆਏ ਹਨ ਤਾਂ ਸਾਰਿਆਂ ਨੇ ਰਾਹਤ ਦਾ ਸਾਹ ਲਿਆ। ਲਾਲੂ ਪ੍ਰਸਾਦ ਇਸ ਸਮੇਂ ਕਈ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਦਿੱਲੀ ਏਮਸ ਵਿਚ ਡਾਕਟਰਾਂ ਦੀ ਦੇਖਰੇਖ ਵਿਚ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਦੱਸਿਆ ਸੀ ਕਿ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਠੀਕ ਹੋ ਰਹੀ ਹੈ।
Also Read : ਮੁਹਾਲੀ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ, ਕੱਚੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ



