ਨਵੀਂ ਦਿੱਲੀ- ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਸੁਪਰੀਮ ਕੋਰਟ ਦੀ ਨਿਯੁਕਤ ਕਮੇਟੀ ਨੇ ਸਟੇਟਸ ਰਿਪੋਰਟ ਫਾਈਲ ਕੀਤੀ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ SIT ਨੇ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕਰਨ ਦੇ ਯੂਪੀ ਸੂਬੇ ਨੂੰ ਦੋ ਵਾਰ ਸਿਫਾਰਿਸ਼ ਭੇਜੀ ਸੀ। ਇੰਨਾ ਹੀ ਨਹੀਂ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਬੂਤਾਂ ਤੋਂ ਪੁਸ਼ਟੀ ਹੁੰਦੀ ਹੈ ਕਿ ਆਸ਼ੀਸ਼ ਮੌਕੇ ਉੱਤੇ ਸੀ, ਉਸ ਨੂੰ ਘਟਨਾ ਦੇ ਦਿਨ ਡਿਪਟੀ ਸੀਐੱਮ ਦੇ ਰਸਤੇ ਵਿਚ ਬਦਲਾਅ ਦੇ ਬਾਰੇ ਵੀ ਜਾਣਕਾਰੀ ਸੀ।
Also Read: 14 ਦਿਨਾਂ ‘ਚ ਅੱਜ 12ਵੀਂ ਵਾਰ ਵਧੀ ਪੈਟਰੋਲ-ਡੀਜ਼ਲ ਦੀ ਕੀਮਤ, ਜਾਣੋ ਪੰਜਾਬ ਦੇ ਰੇਟ
ਦਰਅਸਲ 3 ਅਕਤੂਬਰ 2021 ਨੂੰ ਲਖੀਮਪੁਰ ਦੇ ਤਿਕੁਨੀਆ ਵਿਚ ਹਿੰਸਾ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੇ ਆਪਣੀ ਜੀਪ ਨਾਲ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਗੁੱਸਾਈ ਭੀੜ ਨੇ ਆਸ਼ੀਸ਼ ਦੇ ਡਰਾਈਵਰ ਸਣੇ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।
ਇਲਾਹਾਬਾਦ ਹਾਈਕੋਰਟ ਤੋਂ ਮਿਲੀ ਜ਼ਮਾਨਤ
ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਸਿੱਟ ਨੇ 5 ਹਜ਼ਾਰ ਪੇਜਾਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਐੱਸਆਈਟੀ ਨੇ ਆਸ਼ੀਸ਼ ਨੂੰ ਮੁੱਖ ਦੋਸ਼ੀ ਦੱਸਿਆ ਸੀ। ਇੰਨਾ ਹੀ ਨਹੀਂ ਐੱਸਆਈਟੀ ਦੇ ਮੁਤਾਬਕ ਆਸ਼ੀਸ਼ ਘਟਨਾ ਵਾਲੀ ਥਾਂ ਉੱਤੇ ਹੀ ਮੌਜੂਦ ਸੀ। ਇਸ ਮਾਮਲੇ ਵਿਚ ਇਲਾਹਾਬਾਦ ਹਾਈਕੋਰਟ ਨੇ ਫਰਵਰੀ ਵਿਚ ਆਸ਼ੀਸ਼ ਨੂੰ ਜ਼ਮਾਨਤ ਦੇ ਦਿੱਤੀ ਸੀ।
Also Read: SC ‘ਚ ਬਿਕਰਮ ਮਜੀਠੀਆ ਦੀ ਸੁਣਵਾਈ ਅੱਜ, ਦਰਜ ਕੇਸਾਂ ਨੂੰ ਖਾਰਜ ਕਰਨ ਲਈ ਦਾਇਰ ਕੀਤੀ ਪਟੀਸ਼ਨ
ਜ਼ਮਾਨਤ ਦੇ ਵਿਰੋਧ ਵਿਚ SC ਵਿਚ ਦਾਇਰ ਪਟੀਸ਼ਨ
ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਚੀਫ ਜਸਟਿਸ ਐੱਨਵੀ ਰਮਨਾ, ਜਸਟਿਸ ਸੂਰਿਆਕਾਂਤ ਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਦੇ ਹੁਕਮ ਉੱਤੇ ਸਿੱਟ ਦੀ ਨਿਗਰਾਨੀ ਕਰ ਰਹੇ ਹਾਈ ਕਰੋਟ ਦੇ ਰਿਟਾਇਰ ਜੱਜ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਜਵਾਬ ਮੰਗਦੇ ਹੋਏ ਪੁੱਛਿਆ ਸੀ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਨੂੰ ਲੈ ਕੇ ਯੂਪੀ ਦਾ ਕੀ ਰੁਖ ਹੈ?



