ਰੇਲ ਗੱਡੀ ਵਿਚ ਲੱਡੂ ਗੋਪਾਲ ਹੀ ਹੋ ਗਏ ਚੋਰੀ ! ਸੁੱਤੇ ਰਹਿ ਗਏ ਯਾਤਰੀ

ਬਠਿੰਡਾ-ਰੇਲ ਗੱਡੀਆਂ ਵਿਚ ਯਾਤਰਾ ਦੌਰਾਨ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਇਕ ਵੱਡੀ ਸਮੱਸਿਆ ਯਾਤਰਾ ਦੌਰਾਨ ਚੋਰੀ ਦੀਆਂ ਘਟਨਾਵਾਂ…

ਬਠਿੰਡਾ-ਰੇਲ ਗੱਡੀਆਂ ਵਿਚ ਯਾਤਰਾ ਦੌਰਾਨ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਇਕ ਵੱਡੀ ਸਮੱਸਿਆ ਯਾਤਰਾ ਦੌਰਾਨ ਚੋਰੀ ਦੀਆਂ ਘਟਨਾਵਾਂ ਹਨ। ਅੱਜ ਦਾ ਮਾਮਲਾ ਤੁਹਾਨੂੰ ਹੈਰਾਨ ਕਰ ਦੇਵੇਗਾ। 
ਹਾਲ ਹੀ ’ਚ ਬਠਿੰਡਾ ਤੋਂ ਬਰੇਟਾ ਵਿਚਕਾਰ ਚੱਲ ਰਹੀ ਪੰਜਾਬ ਮੇਲ ’ਚ ਹੋਈ ਚੋਰੀ ਦੀ ਘਟਨਾ ਨੇ ਇਸ ਸਮੱਸਿਆ ਨੂੰ ਫਿਰ ਤੋਂ ਉਜਾਗਰ ਕਰ ਦਿੱਤਾ ਹੈ। ਮਥੁਰਾ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਮੇਲ ’ਚ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਦ ਮਥੁਰਾ ਤੋਂ ਫਿਰੋਜ਼ਪੁਰ ਆ ਰਹੇ ਇਕ ਸ਼ਰਧਾਲੂ ਦਾ ਲੱਡੂ ਗੋਪਾਲ ਹੀ ਚੋਰੀ ਹੋ ਗਿਆ। ਘਟਨਾ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਯਾਤਰੀ ਸੌਂ ਰਹੇ ਸਨ।
ਚੋਰੀ ਕੀਤਾ ਲੱਡੂ ਗੋਪਾਲ ਸ਼ਰਧਾਲੂ ਸ਼ਿਵ ਧਵਨ ਲਈ ਬਹੁਤ ਮਹੱਤਵਪੂਰਨ ਸੀ, ਕਿਉਂਕਿ ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਨੇ ਨਾ ਸਿਰਫ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ, ਸਗੋਂ ਰੇਲ ਯਾਤਰਾ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕੀਤੇ। ਰੇਲ ਯਾਤਰਾ ਦੌਰਾਨ ਚੋਰੀ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਸੁਰੱਖਿਆ ਦੀ ਕਮੀ ਹੈ। ਰੇਲ ਗੱਡੀਆਂ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਚੋਰ ਆਸਾਨੀ ਨਾਲ ਸਵਾਰੀਆਂ ਦਾ ਸਾਮਾਨ ਚੋਰੀ ਕਰ ਲੈਂਦੇ ਹਨ।

Leave a Reply

Your email address will not be published. Required fields are marked *