ਲੱਦਾਖ– ਲੱਦਾਖ ਵਿਚ 26 ਜਵਾਨਾਂ ਨਾਲ ਭਰੀ ਬੱਸ ਨਦੀ ਵਿਚ ਡਿੱਗ ਗਈ ਹੈ। ਇਸ ਹਾਦਸੇ ਵਿਚ ਫੌਜ ਦੇ 7 ਜਵਾਨਾਂ ਦੀ ਮੌਤ ਹੋ ਗਈ ਤੇ ਤੇ ਕਈ ਹੋਰ ਜਵਾਨ ਜ਼ਖਮੀ ਹੋ ਗਏ ਹਨ। ਹਾਜਸੇ ਦੇ ਤੁਰੰਤ ਬਾਅਦ ਜਵਾਨਾਂ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਦਸੇ ਵਿਚ 7 ਜਵਾਨਾਂ ਦੀ ਮੌਤ ਹੋ ਗਈ ਤੇ ਕਈ ਹੋਰਾਂ ਨੂੰ ਗਹਿਰੀਆਂ ਸੱਟਾਂ ਲੱਗੀਆਂ।
Also Read: ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸੱਦਣ ‘ਚ ਭਾਰਤੀ ਸਭ ਤੋਂ ਮੋਹਰੀ, ਜਾਣੋ ਚੋਟੀ ਦੇ 10 ਦੇਸ਼ ਬਾਰੇ
ਇਹ ਹਾਦਸਾ ਥੋਈਸ ਤੋਂ ਤਕਰੀਬਨ 25 ਕਿਲੋਮੀਟਰ ਦੂਰ ਹੋਇਆ ਹੈ। ਜਿਥੇ ਫੌਜ ਦੀ ਬੱਸ ਸ਼ਯੋਕ ਨਦੀ ਵਿਚ ਤਕਰੀਬਨ 50-0 ਫੁੱਟ ਗਹਿਰਾਈ ਵਿਚ ਡਿੱਗ ਗਈ। ਜਿਸ ਕਾਰਨ ਫੌਜ ਦੇ ਸਾਰੇ ਜਵਾਨ ਜ਼ਖਮੀ ਹੋ ਗਏ। ਸਾਰੇ ਜਵਾਨਾਂ ਨੂੰ ਪਰਤਾਪੁਰ ਦੇ 403 ਫੀਲਡ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਲੇਹ ਦੀਆਂ ਸਰਜੀਕਲ ਟੀਮਾਂ ਨੂੰ ਪਰਤਾਪੁਰ ਭੇਜਿਆ ਗਿਆ। ਹਾਲਾਂਕਿ ਇਨ੍ਹਾਂ ਵਿਚੋਂ 7 ਜਵਾਨਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।
Also Read: 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ
ਅਧਿਕਾਰਿਤ ਬਿਆਨ ਨਹੀਂ ਹੋਇਆ ਜਾਰੀ
ਗੰਭੀਰ ਰੂਪ ਨਾਲ ਜ਼ਖਮੀ ਜਵਾਨਾਂ ਦੀ ਮਦਦ ਦੇ ਲਈ ਏਅਰ ਫੋਰਸ ਨਾਲ ਵੀ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੂੰ ਇਲਾਜ ਦੇ ਲਈ ਵੈਸਟਰਨ ਕਮਾਂਡ ਭੇਜਿਆ ਜਾ ਸਕਦਾ ਹੈ। ਫੌਜ ਦੀ ਬੱਸ ਕਿਹੜੇ ਕਾਰਨਾਂ ਕਾਰਨ ਫਿਸਲ ਕੇ ਨਦੀ ਵਿਚ ਡਿੱਗੀ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਘਟਨਾ ਨੂੰ ਲੈ ਕੇ ਫੌਜ ਵਲੋਂ ਅਧਿਕਾਰਿਤ ਬਿਆਨ ਜਾਰੀ ਨਹੀਂ ਹੋਇਆ ਹੈ। ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਜਵਾਨਾਂ ਦੀ ਬੱਸ ਟ੍ਰਾਂਜ਼ਿਟ ਕੈਂਪ ਤੋਂ ਸਬ ਸੈਕਟਰ ਹਨੀਫ ਦੇ ਮੋਹਰੀ ਸਥਾਨ ਵੱਲ ਜਾ ਰਹੀ ਸੀ, ਉਸੇ ਦੌਰਾਨ ਇਹ ਹਾਦਸਾ ਹੋਇਆ ਹੈ।



