LAC ‘ਤੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਹਾਲਾਤ ਖਰਾਬ, ਜਵਾਨ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ-ਫੌਜ ਮੁੱਖੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਦਰਮਿਆਨ ਸੀਮਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਬੀਤੇ ਦਿਨ ਆਰਮੀ ਚੀਫ ਮਨੋਜ ਮੁਕੰਜ ਨਰਵਣੇ ਲੇਹ ਦੌਰੇ ਉੱਤੇ ਪਹੁੰਚੇ ਹਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਦਰਮਿਆਨ ਸੀਮਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਬੀਤੇ ਦਿਨ ਆਰਮੀ ਚੀਫ ਮਨੋਜ ਮੁਕੰਜ ਨਰਵਣੇ ਲੇਹ ਦੌਰੇ ਉੱਤੇ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਕਿਹਾ ਹੈ ਕਿ ਅਸਲ ਕੰਟਰੋਲ ਰੇਖਾ ਉੱਤੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸਥਿਤੀ ਖਰਾਬ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦਾ ਮਨੋਬਲ ਬਹੁਤ ਉੱਚਾ ਹੈ ਅਤੇ ਉਹ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।

ਖਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਸੈਨਾ ਮੁੱਖੀ ਨੇ ਕਿਹਾ ਕਿ ”ਮੈ ਲੇਹ ਪਹੁੰਚਣ ਤੋਂ ਬਾਅਦ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਮੈ ਅਧਿਕਾਰੀਆਂ, ਜੇਸੀਓ ਨਾਲ ਗੱਲਬਾਤ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਜਵਾਨਾਂ ਦਾ ਮਨੋਬਲ ਉੱਚਾ ਹੈ ਅਤੇ ਉਹ ਸਾਰੇ ਚੁਣੋਤੀਆਂ ਨਾਲ ਨਜਿੱਠਣ ਲਈ ਤਿਆਰ ਹਨ”। ਉਨ੍ਹਾਂ ਕਿਹਾ ਕਿ ”ਐਲਏਸੀ ਉੱਤੇ ਸਥਿਤੀ ਥੋੜੀ ਤਣਾਅਪੂਰਨ ਹੈ। ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀ ਆਪਣੀ ਰੱਖਿਆ ਅਤੇ ਸੁਰੱਖਿਆ ਲਈ ਜਰੂਰੀ ਕਦਮ ਚੁੱਕੇ ਹਨ ਤਾਂਕਿ ਸਾਡੀ ਸੁਰੱਖਿਆ ਅਤੇ ਅਖੰਡਤਾ ਦੀ ਰੱਖਿਆ ਹੋ ਸਕੇ”। ਆਰਮੀ ਚੀਫ ਮੁਤਾਬਕ ”ਜਵਾਨ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਦਾ ਮਨੋਬਲ ਉੱਚਾ ਹੈ ਅਤੇ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾ ਤਿਆਰ ਹਨ। ਮੈਂ ਫਿਰ ਦੁਹਰਾਉਣਾ ਚਾਹੁੰਦਾ ਹੈ ਕਿ ਸਾਡੇ ਅਧਿਕਾਰੀ ਅਤੇ ਜਵਾਨ ਦੁਨੀਆ ਵਿਚ ਸੱਭ ਤੋਂ ਵਧੀਆ ਹਨ। ਉਹ ਨਾ ਕੇਵਲ ਸੈਨਾ ਬਲਕਿ ਦੇਸ਼ ਦਾ ਵੀ ਮਾਣ ਵਧਾਉਣਗੇ”।

ਚੀਨ ਨਾਲ ਸੈਨਾ ਅਤੇ ਕੂਟਨੀਤਕ ਪੱਧਰ ਦੀ ਗੱਲਬਾਤ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਮਹੀਨਿਆਂ ਵਿਚ ਸਥਿਤੀ ਤਣਾਅਪੂਰਨ ਹੈ ਪਰ ਅਸੀ ਚੀਨ ਨਾਲ ਫੌਜੀ ਅਤੇ ਡਿਪਲੋਮੈਟਿਕ ਪੱਧਰ ਦੀ ਲਗਾਤਾਰ ਗੱਲਬਾਤ ਕਰ ਰਹੇ ਹਨ। ਇਹ ਗੱਲਬਾਤ ਜਾਰੀ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਇਸ ਗੱਲਬਾਤ ਦੇ ਜਰੀਏ ਜੋ ਵੀ ਮਤਭੇਦ ਹਨ, ਅਸੀ ਉਨ੍ਹਾਂ ਨੂੰ ਹੱਲ ਕਰਾਂਗੇ। ਅਸੀ ਇਹ ਯਕੀਨੀ ਬਣਾਵਾਂਗੇ ਕਿ ਜ਼ਮੀਨੀ ਸਥਿਤੀ ਨਹੀਂ ਬਦਲੀ ਜਾਵੇ ਅਤੇ ਅਸੀ ਆਪਣੇ ਹਿੱਤਾਂ ਦੀ ਰੱਖਿਆ ਦੇ ਸਮਰੱਥ ਹਨ।

Leave a Reply

Your email address will not be published. Required fields are marked *