ਵੀਡੀਓ ਬਣਾ ਕੇ ਇਕ ਵਾਰ ਮੁੜ ਘਿਰਿਆ Kulhad Pizza Couple, ਪੜ੍ਹੋ ਕੀ ਹੈ ਪੂਰਾ ਮਾਮਲਾ

ਜਲੰਧਰ:  Kulhad Pizza Couple ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਹ ਇੰਸਟਾਗ੍ਰਾਮ ‘ਤੇ ਰੀਲ ਕਰਨ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਸੀ। ਲੁਧਿਆਣਾ ਦੇ ਨਿਹੰਗ…

ਜਲੰਧਰ:  Kulhad Pizza Couple ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਹ ਇੰਸਟਾਗ੍ਰਾਮ ‘ਤੇ ਰੀਲ ਕਰਨ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਸੀ। ਲੁਧਿਆਣਾ ਦੇ ਨਿਹੰਗ ਮੰਗੂ ਮੱਠ ਨੇ ਜੋੜੇ ਦੇ ਰੈਸਟੋਰੈਂਟ ‘ਚ ਜਾ ਕੇ ਹੰਗਾਮਾ ਮਚਾਇਆ। ਹੁਣ Kulhad Pizza ਦੇ ਮਾਲਕ ਸਹਿਜ ਅਰੋੜਾ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦੱਸ ਦੇਈਏ ਕਿ ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਇਕ ਰੀਲ ਸ਼ੇਅਰ ਕੀਤੀ ਹੈ। ਇਸ ‘ਚ ਦੋਵੇਂ ਮਿਊਜ਼ਿਕ ‘ਤੇ ਲਿਪ-ਸਿੰਕ ਕਰਦੇ ਨਜ਼ਰ ਆ ਰਹੇ ਹਨ। ਇਸ ‘ਚ ਦੁਨੀਆ ਨੂੰ ਲੈ ਕੇ ਕੁਝ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਹੀ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਸਹਿਜ ਅਰੋੜਾ ਨੇ ਕਿਹਾ ਹੈ ਕਿ ਨਿਹੰਗ ਜਾਣਬੁੱਝ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਸਹਿਜ ਨੇ ਦੱਸਿਆ ਕਿ ਨਿਹੰਗ ਨੇ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਵੀਰਵਾਰ ਨੂੰ ਮੰਗੂ ਮੱਠ ਗਿਆ ਤੇ ਰੈਸਟੋਰੈਂਟ ਵਿੱਚ ਭੰਨਤੋੜ ਕੀਤੀ। ਹਾਲਾਂਕਿ ਉਸ ਸਮੇਂ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਉੱਥੇ ਮੌਜੂਦ ਨਹੀਂ ਸਨ।

 

Leave a Reply

Your email address will not be published. Required fields are marked *