ਮੁੰਬਈ- ਬਾਲੀਵੁੱਡ ਵਿਚ ਜਲਦੀ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਜੀ ਹਾਂ, ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ। ਉਂਝ ਦੋਹਾਂ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਹੈ। ਪਰ ਹੁਣ ਬੀਸੀਸੀਆਈ ਦੇ ਸੂਤਰ ਨੇ ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ।
Also Read: ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਜਾਣ ਵਾਲੇ ਰਾਜਪਥ ਦਾ ਬਦਲਿਆ ਨਾਂ, NDMC ਨੇ ਦਿੱਤੀ ਮਨਜ਼ੂਰੀ
ਕਦੋਂ ਕਰਨਗੇ ਆਥੀਆ-ਕੇਐਲ ਰਾਹੁਲ ਵਿਆਹ
ਨਵੀਂਆਂ ਰਿਪੋਰਟਾਂ ਦੇ ਅਨੁਸਾਰ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਇੱਕ ਦੂਜੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਆਥੀਆ ਅਤੇ ਕੇਐਲ ਰਾਹੁਲ ਅਗਲੇ ਸਾਲ ਜਨਵਰੀ ਦੇ ਮਹੀਨੇ 2023 ਵਿੱਚ ਇੱਕ ਦੂਜੇ ਨਾਲ ਵਿਆਹ ਕਰਨਗੇ। ਟੀ-20 ਵਰਲਡ ਕੱਪ 2022 ਤੋਂ ਕੁਝ ਮਹੀਨੇ ਬਾਅਦ ਹੀ ਇਹ ਜੋੜਾ ਵਿਆਹ ਦੇ ਬੰਧਨ ‘ਚ ਬੱਝ ਜਾਵੇਗਾ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਆਥੀਆ ਅਤੇ ਕੇਐਲ ਰਾਹੁਲ ਮਹਾਰਾਸ਼ਟਰ ਵਿੱਚ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਹੁਣ ਬੀਸੀਸੀਆਈ ਦੇ ਸੂਤਰ ਨੇ ਦੋਵਾਂ ਦੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ- ਕੇਐਲ ਰਾਹੁਲ ਨੇ ਮੈਨੂੰ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਹ ਅਗਲੇ ਸਾਲ ਆਥੀਆ ਸ਼ੈੱਟੀ ਨਾਲ ਵਿਆਹ ਕਰਨ ਜਾ ਰਿਹਾ ਹੈ। ਕੁਝ ਦਿਨਾਂ ਬਾਅਦ ਆਥੀਆ ਦੇ ਪੱਖ ਤੋਂ ਵੀ ਮੈਨੂੰ ਇਹੀ ਗੱਲ ਦੱਸੀ ਗਈ। ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨਿਊਜ਼ੀਲੈਂਡ ਦੌਰੇ ‘ਤੇ ਜਾਵੇਗੀ ਅਤੇ ਇਸ ਤੋਂ ਬਾਅਦ ਦੋਵੇਂ ਭਾਰਤ ਵਾਪਸੀ ‘ਤੇ ਮਹਾਰਾਸ਼ਟਰ ‘ਚ ਵਿਆਹ ਕਰਨਗੇ।
Also Read: SC ਦੇ ਹੁਕਮਾਂ ਤੋਂ ਬਾਅਦ ਧਾਲੀਵਾਲ ਦੀ ਦੋ-ਟੁਕ, ‘ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ’
ਜੋੜੇ ਦਾ ਵਿਆਹ ਕਿੱਥੇ ਹੋਵੇਗਾ?
ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਆਥੀਆ ਅਤੇ ਕੇਐਲ ਰਾਹੁਲ ਦੇ ਪਰਿਵਾਰ ਨੇ ਉਨ੍ਹਾਂ ਦੇ ਵਿਆਹ ਦਾ ਸਥਾਨ ਤੈਅ ਕਰ ਲਿਆ ਹੈ। ਸੂਤਰਾਂ ਅਨੁਸਾਰ ਇਸ ਵਿਆਹ ਦੀਆਂ ਤਿਆਰੀਆਂ ਲਈ ਮਸ਼ਹੂਰ ਵਿਆਹ ਪ੍ਰਬੰਧਕ ਆਪਣੀ ਟੀਮ ਸਮੇਤ ਖੰਡਾਲਾ ਵਿੱਚ ਖੋਜ ਕਰ ਰਹੇ ਹਨ। ਮੁੰਬਈ ਦੇ 5 ਸਟਾਰ ਹੋਟਲਾਂ ਨੂੰ ਛੱਡ ਕੇ ਆਥੀਆ ਅਤੇ ਰਾਹੁਲ ਸੁਨੀਲ ਸ਼ੈਟੀ ਦੇ ਖੰਡਾਲਾ ਵਾਲੇ ਘਰ ‘ਚ ਵਿਆਹ ਕਰਨ ਵਾਲੇ ਹਨ।
ਆਥੀਆ ਅਤੇ ਕੇਐੱਲ ਰਾਹੁਲ ਦੀ ਗੱਲ ਕਰੀਏ ਤਾਂ ਦੋਵੇਂ ਇਕ-ਦੂਜੇ ‘ਤੇ ਪਿਆਰ ਲੁਟਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਦੋਵੇਂ ਇੱਕ ਦੂਜੇ ਬਾਰੇ ਪਿਆਰ ਭਰੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਇਕ-ਦੂਜੇ ਦੀਆਂ ਫੋਟੋਆਂ ‘ਤੇ ਪਿਆਰ ਭਰੇ ਕਮੈਂਟਸ ਕਰਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਆਥੀਆ ਅਤੇ ਕੇਐਲ ਰਾਹੁਲ ਨੇ ਅਧਿਕਾਰਤ ਤੌਰ ‘ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ, ਪਰ ਉਨ੍ਹਾਂ ਦਾ ਇੱਕ-ਦੂਜੇ ਲਈ ਪਿਆਰ ਮਸ਼ਹੂਰ ਹੋ ਗਿਆ ਹੈ। ਫੈਨ ਹੁਣ ਦੋਹਾਂ ਦੇ ਵਿਆਹ ਦੇ ਬੰਧਨ ‘ਚ ਬੱਝਣ ਦਾ ਇੰਤਜ਼ਾਰ ਕਰ ਰਹੇ ਹਨ।



