killer China Dor: ਮੁੱਲਾਂਪੁਰ ਦਾਖਾ ਵਿਖੇ 33 ਸਾਲਾ ਮਹਿਲਾ ਦੀ ਦਰਦਨਾਕ ਮੌਤ, 2 ਸਾਲਾਂ ਮਾਸੂਮ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

ਰਾਏਕੋਟ: ਪੰਜਾਬ ਵਿੱਚ China Dor (ਪਲਾਸਟਿਕ ਡੋਰ) ਦੀ ਵਰਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਰੋਜ਼ਾਨਾ ਕੋਈ ਨਾ ਕੋਈ ਕੀਮਤੀ ਜਾਨ ਇਸ ਦੀ ਭੇਟ…

killer China Dor

ਰਾਏਕੋਟ: ਪੰਜਾਬ ਵਿੱਚ China Dor (ਪਲਾਸਟਿਕ ਡੋਰ) ਦੀ ਵਰਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਰੋਜ਼ਾਨਾ ਕੋਈ ਨਾ ਕੋਈ ਕੀਮਤੀ ਜਾਨ ਇਸ ਦੀ ਭੇਟ ਚੜ੍ਹ ਰਹੀ ਹੈ। ਅਜਿਹੀ ਹੀ ਇੱਕ ਅਤਿ ਦੁਖਦਾਈ ਘਟਨਾ ਕਸਬਾ ਮੁੱਲਾਂਪੁਰ ਦਾਖਾ ਵਿਖੇ ਵਾਪਰੀ, ਜਿੱਥੇ ਚਾਈਨਾ ਡੋਰ ਨੇ ਇੱਕ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ। ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾਂ ਦੀ ਰਹਿਣ ਵਾਲੀ 33 ਸਾਲਾ ਸਰਬਜੀਤ ਕੌਰ ਉਰਫ਼ ਜਸਵੀਰ ਦੀ ਗਲਾ ਕੱਟਣ ਕਾਰਨ ਮੌਤ ਹੋ ਗਈ।

ਸਕੂਟਰੀ ਤੇ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾ

ਜਾਣਕਾਰੀ ਅਨੁਸਾਰ ਮ੍ਰਿਤਕਾ ਸਰਬਜੀਤ ਕੌਰ, ਜੋ ਕਿ ਮੁੱਲਾਂਪੁਰ ਵਿਖੇ ‘ਫੂਡ ਪੁਆਇੰਟ’ ਨਾਂ ਦੀ ਦੁਕਾਨ ਚਲਾਉਂਦੀ ਸੀ, ਆਪਣੇ ਇੱਕ ਰਿਸ਼ਤੇਦਾਰ ਨਾਲ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਮੁੱਲਾਂਪੁਰ ਬਾਜ਼ਾਰ ਵੱਲ ਜਾ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਹੁੰਚੀ, ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਸ ਗਈ। ਡੋਰ ਇੰਨੀ ਤੇਜ਼ ਸੀ ਕਿ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ ਅਤੇ ਮੌਕੇ ‘ਤੇ ਹੀ ਭਾਰੀ ਖੂਨ ਵਹਿਣ ਲੱਗਾ।

ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ

ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਜ਼ਖਮੀ ਮਹਿਲਾ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਸਰਬਜੀਤ ਕੌਰ ਨੇ ਦਮ ਤੋੜ ਦਿੱਤਾ। ਇਸ ਮੌਤ ਨੇ ਜਿੱਥੇ 2 ਸਾਲਾਂ ਦੇ ਮਾਸੂਮ ਬੱਚੇ ਤੋਂ ਉਸ ਦੀ ਮਾਂ ਖੋਹ ਲਈ, ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਸ਼ਾਸਨ ਅਤੇ ਸਰਕਾਰ ਤੇ ਉੱਠੇ ਸਵਾਲ

ਇਸ ਘਟਨਾ ਨੇ ਇੱਕ ਵਾਰ ਫਿਰ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ, ਜਿਸ ਕਾਰਨ ਅਜਿਹੇ ਕਤਲ ਹੋ ਰਹੇ ਹਨ। ਲੋਕਾਂ ਨੇ ਸਵਾਲ ਚੁੱਕਿਆ ਕਿ ਆਖ਼ਰ ਕਦੋਂ ਤੱਕ ਪ੍ਰਸ਼ਾਸਨ ਦੀ ਨਾਕਾਮੀ ਦਾ ਖ਼ਮਿਆਜ਼ਾ ਆਮ ਜਨਤਾ ਆਪਣੀ ਜਾਨ ਦੇ ਕੇ ਭੁਗਤਦੀ ਰਹੇਗੀ?

ਪੁਲਿਸ ਦੀ ਕਾਰਵਾਈ: ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁੱਲਾਂਪੁਰ ਦਾਖਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਛਾਪੇਮਾਰੀ ਲਗਾਤਾਰ ਜਾਰੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

ਹੋਰ ਜਾਣੋ:
ਸੰਯੁਕਤ ਕਿਸਾਨ ਮੋਰਚੇ ਦਾ ਦੇਸ਼ ਵਿਆਪੀ ਐਕਸ਼ਨ: ਧੂਰੀ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਰਾਹੀਂ ਦਿਖਾਈ ਆਪਣੀ ਤਾਕਤ
ਸਾਰੀਆਂ ਤਾਜ਼ਾ ਖ਼ਬਰਾਂ ਲਈ LIVING INDIA NEWS 24/7 ਨਾਲ ਜੁੜੇ ਰਹੋ।

Leave a Reply

Your email address will not be published. Required fields are marked *