ਚੰਡੀਗੜ੍ਹ- ਜਬਰ-ਜ਼ਨਾਹ ਤੇ ਕਤਲ ਦੇ ਮਾਮਲਿਆਂ ਵਿਚ ਜੇਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਇਨ੍ਹੀਂ ਦਿਨੀਂ ਫਰਲੋ ਉੱਤੇ ਬਾਹਰ ਆਇਆ ਹੋਇਆ ਹੈ। ਇਸੇ ਦੌਰਾਨ ਉਸ ਨੂੰ ਜਾਨ ਦਾ ਖਤਰਾ ਦੱਸਦਿਆਂ ਸਰਕਾਰ ਵਲੋਂ ਜ਼ੈੱਡ ਪਲੱਸ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ। ਪਰ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਕ ਪਾਸੇ ਜਿਥੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਡੇਰਾ ਮੁਖੀ ਦੀ ਸੁਰੱਖਿਆ ਜਾਂ ਫਰਲੋ ਦੀ ਫਾਈਲ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕੈਦੀ ਦੀ ਸੁਰੱਖਿਆ ਸਾਡੀ ਜ਼ਿੰਮੇਦਾਰੀ ਹੈ।
Also Read: ਪੰਜਾਬ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਬਰਸਾਤ, IMD ਨੇ ਕੀਤੀ ਭਵਿੱਖਬਾਣੀ
ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੁਰੱਖਿਆ ਦਾ ਸਬੰਧ ਜੇਲ ਜਾਂ ਫਰਲੋ ਨਾਲ ਨਹੀਂ ਹੈ। ਕਿਸੇ ਵਿਅਕਤੀ ਨੂੰ ਕਿੰਨਾ ਵੱਡਾ ਖਤਰਾ ਹੈ ਉਸ ਦੇ ਹਿਸਾਬ ਨਾਲ ਉਸ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਕੈਦੀ ਕੈਦ ਵਿਚ ਰਹੇ ਜਾਂ ਫਰਲੋ ਉੱਤੇ ਬਾਹਰ ਆਵੇ ਉਸ ਦੀ ਸੁਰੱਖਿਆ ਕਰਨਾ ਵੀ ਸਰਕਾਰ ਦੀ ਜ਼ਿੰਮੇਦਾਰੀ ਹੈ। ਜੇਕਰ ਕੈਦੀ ਜੇਲ ਦੇ ਅੰਦਰ ਰਹੇਗਾ ਤਾਂ ਉਸ ਦੀ ਸੁਰੱਖਿਆ ਵੱਖਰੀ ਤਰ੍ਹਾਂ ਦੀ ਹੈ ਪਰ ਜਿਸ ਨੇ ਆਪਣੇ ਅਧਿਕਾਰ ਨਾਲ ਫਰਲੋ ਹਾਸਲ ਕੀਤੀ ਹੈ ਤੇ ਉਸ ਉੱਤੇ ਕੋਈ ਖਤਰਾ ਹੈ ਤਾਂ ਉਸ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਦਾਰੀ ਹੈ। ਸਾਡੇ ਕੋਲ ਇਨਪੁੱਟ ਹਨ ਕਿ ਉਸ ਦੀ ਸੁਰੱਖਿਆ ਜ਼ਰੂਰੀ ਹੈ। ਜਿਸ ਦਿਨ ਇਸ ਨੂੰ ਰਿਵਿਊ ਕੀਤਾ ਜਾਵੇਗਾ ਜਾਂ ਸਾਨੂੰ ਲੱਗੇਗਾ ਕਿ ਉਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਤਾਂ ਉਸ ਦੀ ਸੁਰੱਖਿਆ ਖਤਮ ਕਰ ਦਿੱਤੀ ਜਾਵੇਗੀ।
Also Read: ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਗ੍ਰਿਫਤਾਰ, ਮਨੀ ਲਾਂਡ੍ਰਿੰਗ ਕੇਸ ‘ਚ ED ਦਾ ਐਕਸ਼ਨ



