ਖੰਨਾ ਪੁਲਿਸ ਵੱਲੋਂ ਜ਼ਬਤ ਕੀਤੀ ਨਕਦੀ ਦਾ ਮਾਮਲਾ, ਮਾਮਲੇ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਨ ਦੇ ਹੁਕਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਪੁਲਿਸ ਵੱਲੋਂ ਬੀਤੀ 29 ਮਾਰਚ ਨੂੰ ਜਲੰਧਰ ਦੇ ਪਾਦਰੀ ਐਂਥਨੀ ਤੋਂ ਵੱਡੀ ਮਾਤਰਾ ਵਿੱਚ ਜ਼ਬਤ ਕੀਤੀ ਨਕਦੀ ਵਿੱਚੋਂ 6 ਕਰੋੜ 65…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਪੁਲਿਸ ਵੱਲੋਂ ਬੀਤੀ 29 ਮਾਰਚ ਨੂੰ ਜਲੰਧਰ ਦੇ ਪਾਦਰੀ ਐਂਥਨੀ ਤੋਂ ਵੱਡੀ ਮਾਤਰਾ ਵਿੱਚ ਜ਼ਬਤ ਕੀਤੀ ਨਕਦੀ ਵਿੱਚੋਂ 6 ਕਰੋੜ 65 ਲੱਖ ਗ਼ਾਇਬ ਕਰਨ ਦੇ ਮਾਮਲੇ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਨ ਲਈ ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ | ਇਸ ਮਾਮਲੇ ਵਿੱਚ ਪਾਦਰੀ ਦੇ ਘਰ ਛਾਪਾ ਕਰਨ ਵਾਲੀ ਟੀਮ ਵਿੱਚੋਂ ਦੋ ਸਹਾਇਕ ਸਬ ਇੰਸਪੈਕਟਰ ਗਾਇਬ ਹਨ। ਉਨ੍ਹਾਂ ਦੇ ਨਾਲ ਦਾ ਇੱਕ ਮੁਖਬਰ ਵੀ ਲਾਪਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਜਲਦ ਹੀ ਫੜ ਲਏ ਜਾਣਗੇ | ਪੰਜਾਬ ਪੁਲਿਸ ‘ਤੇ ਉੱਠ ਰਹੇ ਸਵਾਲਾਂ ‘ਤੇ ਕੈਪਟਨ ਨੇ ਕਿਹਾ ਕਿ ਬਹੁਤ ਵੱਡੀ ਫੋਰਸ ਹੈ, ਇਨ੍ਹਾਂ ਚ ਇੱਕ–ਦੋ ‘ਬਲੈਕ ਸ਼ੀਪ’ ਵੀ ਹਨ। ਇਨ੍ਹਾਂ ਨੂੰ ਛੇਤੀ ਫੜ ਲਵਾਂਗੇ |

Watch Video

Leave a Reply

Your email address will not be published. Required fields are marked *