ਵਿਸਾਖੀ ਤੋਂ ਪਹਿਲਾਂ ਤਲਵੰਡੀ ਸਾਬੋਂ ‘ਚ ਕਾਲਜ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨ ਦੇ ਨਾਅਰੇ

ਬਠਿੰਡਾ : ਬਠਿੰਡਾ ਵਿੱਚ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਕੰਧਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਕਾਲਜ ਵਿੱਚ ਖਾਲਿਸਤਾਨ…

ਬਠਿੰਡਾ : ਬਠਿੰਡਾ ਵਿੱਚ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਕੰਧਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਕਾਲਜ ਵਿੱਚ ਖਾਲਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ।

ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੀਡੀਓ ਜਾਰੀ ਕਰ ਇਸ ਦੀ ਜ਼ਿੰਮੇਵਾਰੀ ਲਈ ਹੈ। ਮਿਲੀ ਜਾਣਕਾਰੀ ਅਨੁਸਾਰ   ਤਲਵੰਡੀ ਸਾਬੋ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਦੀਵਾਰ ’ਤੇ ਪੀਲੇ ਰੰਗ ਦਾ ਝੰਡਾ ਲਗਾ ਦਿੱਤਾ ਗਿਆ, ਜਿਸ ਉੱਪਰ ਖਾਲਿਸਤਾਨ ਤੇ ਐਸਐਫਜੇ ਲਿਖਿਆ ਹੋਇਆ ਹੈ।

ਦੱਸ ਦੇਈਏ ਕਿ ਵਿਸਾਖੀ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਦੀ ਟੀਮਾਂ ਨੂੰ ਤਾਇਨਾਤ ਕੀਤੀਆਂ ਗਈਆ ਹਨ।  ਉੱਥੇ ਹੀ ਦੂਜੇ ਪਾਸੇ ਕਾਲਜ ਦੀਆਂ ਕੰਧਾਂ ਅਤੇ ਬੋਰਡ ’ਤੇ ਖ਼ਾਲਿਸਤਾਨੀ ਸਬੰਧੀ ਨਾਅਰੇ ਲਿਖੇ ਮਿਲਣਾ ਕਈ ਸਵਾਲ ਖੜੇ ਕਰ ਰਿਹਾ ਹੈ। 

Leave a Reply

Your email address will not be published. Required fields are marked *