ਸਿਡਨੀ : ਖਾਲਿਸਤਾਨ ਨੂੰ ਲੈ ਕੇ ਸਿਡਨੀ ਦੀ ਸਰਕਾਰ ਸਖ਼ਤ ਹੋ ਗਈ ਹੈ। ਸਿਡਨੀ ਵਿੱਚ 4 ਜੂਨ ਨੂੰ ਹੋਣ ਵਾਲਾ ਖਾਲਿਸਤਾਨ ਰੈਫਰੰਡਮ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਸਿਡਨੀ ਮੇਸੋਨਿਕ ਸੈਂਟਰ ਵਿਖੇ ਹੋਣਾ ਸੀ। ਸਥਾਨਕ ਭਾਰਤੀ ਮੂਲ ਦੇ ਵਸਨੀਕਾਂ ਨੇ ਇਸ ਪ੍ਰੋਗਰਾਮ ਦੇ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪ੍ਰੋਗਰਾਮ ਲਈ ਬੁਕਿੰਗ ਰੱਦ ਕਰ ਦਿੱਤੀ ਗਈ ਸੀ।
ਪ੍ਰੋਗਰਾਮ ਵਿਰੁੱਧ ਮਿਲ ਰਹੀਆ ਸਨ ਸ਼ਿਕਾਇਤਾਂ
ਸਿਡਨੀ ਮੇਸੋਨਿਕ ਸੈਂਟਰ ਨੇ ਵਿਵਾਦਤ ਸੰਗਠਨ ਸਿੱਖਸ ਫਾਰ ਜਸਟਿਸ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਸਿਡਨੀ ਵਿੱਚ ਪ੍ਰਸਤਾਵਿਤ ਸੰਗਠਨ ਰਾਏਸ਼ੁਮਾਰੀ ਲਈ ਪ੍ਰਸਤਾਵਿਤ ਸਮਾਂ-ਸਾਰਣੀ ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ, ਇਹ ਪ੍ਰੋਗਰਾਮ ਸਿਡਨੀ ਮੇਸੋਨਿਕ ਸੈਂਟਰ ‘ਚ 4 ਜੂਨ ਨੂੰ ਹੋਣ ਵਾਲਾ ਸੀ। ਆਸਟ੍ਰੇਲੀਆ ਮੀਡੀਆ ਦੀ ਰਿਪੋਰਟ ਅਨੁਸਾਰ ਜਦੋਂ ਤੋਂ ਸਿੱਖ ਫਾਰ ਜਸਟਿਸ ਪ੍ਰੋਗਰਾਮ ਦੀ ਜਾਣਕਾਰੀ ਸਾਹਮਣੇ ਆਈ ਹੈ, ਲਗਾਤਾਰ ਸ਼ਿਕਾਇਤਾਂ ਅਤੇ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ‘ਚ ਸੁਰੱਖਿਆ ਏਜੰਸੀਆਂ ਦੀ ਸਲਾਹ ਨਾਲ ਪ੍ਰੋਗਰਾਮ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ।



