Katrina Kaif Birthday Special:ਬਾਲੀਵੁੱਡ ਦੀ ਚਮੇਲੀ ਭਾਵ ਕੈਟਰੀਨਾ ਕੈਫ 16 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਇਸ ਖਾਸ ਦਿਨ ਨੂੰ ਮਨਾਉਣ ਲਈ ਮੁੰਬਈ ਤੋਂ ਬਾਹਰ ਨਿਕਲੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਪਤਨੀ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ।
ਕੈਟਰੀਨਾ ਅੱਜ ਫਿਲਮ ਇੰਡਸਟਰੀ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਪਰ ਇੱਕ ਸਮਾਂ ਸੀ ਜਦੋਂ ਉਹ ਹਿੰਦੀ ਵੀ ਚੰਗੀ ਤਰ੍ਹਾਂ ਨਹੀਂ ਜਾਣਦੀ ਸੀ ਅਤੇ ਅੱਜ ਇਹ ਅਦਾਕਾਰਾ ਇੱਕ ਪੰਜਾਬੀ ਪਰਿਵਾਰ ਦੀ ਦੁਲਹਨ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਸਹੁਰੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਨ੍ਹਾਂ ਦੇ ਸਹੁਰਿਆਂ ਨਾਲ ਕਿਵੇਂ ਦੀ ਬਾਂਡਿੰਗ ਹੈ।
ਕੈਟਰੀਨਾ ਕੈਫ ਸਾਲ 2021 ‘ਚ ਪੰਜਾਬੀ ਨੂੰਹ ਬਣੀ
ਕੈਟਰੀਨਾ ਕੈਫ ਸਾਲ 2021 ‘ਚ ਪੰਜਾਬੀ ਮੁੰਡੇ ਵਿੱਕੀ ਕੌਸ਼ਲ ਨਾਲ ਵਿਆਹ ਕਰਕੇ ਸੈਟਲ ਹੋ ਗਈ ਸੀ। ਵਿਆਹ ਤੋਂ ਬਾਅਦ ਕੈਟ ਆਪਣੇ ਸਹੁਰਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਹੈ। ਇੰਨਾ ਹੀ ਨਹੀਂ ਉਹ ਵਿੱਕੀ ਦੇ ਮਾਤਾ-ਪਿਤਾ ਨਾਲ ਹਰ ਤਿਉਹਾਰ ਮਨਾਉਂਦੀ ਹੈ। ਹੋਲੀ ਹੋਵੇ ਜਾਂ ਦੀਵਾਨੀ।
ਕੈਟ ਨੇ ਵਿਆਹ ਤੋਂ ਬਾਅਦ ਪੰਜਾਬੀ ਸਿੱਖੀ
ਕੈਟਰੀਨਾ ਕੈਫ ਦਾ ਆਪਣੇ ਸਹੁਰਿਆਂ ਨਾਲ ਰਿਸ਼ਤਾ ਨੂੰਹ ਦਾ ਨਹੀਂ ਸਗੋਂ ਧੀ ਦਾ ਹੈ। ਵਿੱਕੀ ਕੌਸ਼ਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕੈਟਰੀਨਾ ਨੇ ਵਿਆਹ ਤੋਂ ਬਾਅਦ ਥੋੜੀ ਬਹੁਤੀ ਪੰਜਾਬੀ ਸਿੱਖੀ ਹੈ। ਵਿੱਕੀ ਨੇ ਕੈਟ ਦੇ ਪਸੰਦੀਦਾ ਪੰਜਾਬੀ ਸ਼ਬਦ ਬਾਰੇ ਵੀ ਦੱਸਿਆ ਕਿ ਕੈਟ ਜ਼ਿਆਦਾਤਰ ‘ਹੰਜੀ’ ਸ਼ਬਦ ਦੀ ਵਰਤੋਂ ਕਰਦੀ ਹੈ।
ਦੱਸ ਦੇਈਏ ਕਿ ਉਹ ਅਕਸਰ ਆਪਣੇ ਸਹੁਰਿਆਂ ਨਾਲ ਲੰਚ ਅਤੇ ਡਿਨਰ ਵੀ ਕਰਦੀ ਹੈ। ਕੈਟਰੀਨਾ ਅਤੇ ਵਿੱਕੀ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਦੋਵਾਂ ਨੇ ਰਾਜਸਥਾਨ ਦੇ ਬਰਵਾੜਾ ਕਿਲ੍ਹੇ ਦੇ ਸਿਕਸ ਸੈਂਸ ਰਿਜ਼ੋਰਟ ਵਿੱਚ ਸੱਤ ਫੇਰੇ ਲਏ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ‘ਚ ਸਿਰਫ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।



