ਗੁਰਦਾਸਪੁਰ : ਪੂਰੇ ਦੇਸ਼ ਵਿੱਚ ਕਰਵਾ ਚੌਥ ਦਾ ਪਵਿੱਤਰ ਤਿਉਹਾਰ 29 ਅਕਤੂਬਰ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ਨੂੰ ਲੈ ਕੇ ਸੁਹਾਗਣਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਤਿਉਹਾਰ ਤੋਂ ਇੱਕ ਦਿਨ ਪਹਿਲਾਂ ਗੁਰਦਾਸਪੁਰ ਦੇ ਬਾਜ਼ਾਰ ਖਰੀਦਦਾਰਾਂ ਨਾਲ ਪੂਰੀ ਤਰ੍ਹਾਂ ਗੁਲਜ਼ਾਰ ਨਜ਼ਰ ਆਏ ਅਤੇ ਬਾਜ਼ਾਰਾਂ ਵਿੱਚ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ।
ਬਾਜ਼ਾਰਾਂ ਵਿੱਚ ਖਰੀਦਦਾਰੀ ਦਾ ਦੌਰ ਅਤੇ ਮਹਿੰਦੀ ਦਾ ਕ੍ਰੇਜ਼
ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਵਿੱਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਜ਼ਾਰਾਂ ਵਿੱਚ ਜਿੱਥੇ ਔਰਤਾਂ ਵੱਲੋਂ ਆਪਣੇ ਸ਼ਿੰਗਾਰ ਲਈ ਚੂੜੀਆਂ, ਕੱਪੜੇ ਅਤੇ ਮੇਕਅਪ ਦਾ ਸਮਾਨ ਖਰੀਦਿਆ ਜਾ ਰਿਹਾ ਹੈ, ਉੱਥੇ ਹੀ ਹੱਥਾਂ ’ਤੇ ਮਹਿੰਦੀ ਲਗਵਾਉਣ ਲਈ ਵੀ ਭਾਰੀ ਭੀੜ ਉਮੜੀ। ਗੁਰਦਾਸਪੁਰ ਦੇ ਪ੍ਰਸਿੱਧ ਹਨੂਮਾਨ ਚੌਂਕ ਵਿੱਚ ਅੱਧੀ ਰਾਤ ਤੱਕ ਔਰਤਾਂ ਦੀਆਂ ਲੰਮੀਆਂ ਕਤਾਰਾਂ ਅਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਭੀੜ ਨੂੰ ਕੰਟਰੋਲ ਕਰਨ ਲਈ ਅਪਣਾਇਆ ਗਿਆ ‘ਟੋਕਨ ਸਿਸਟਮ‘
ਮਹਿੰਦੀ ਲਗਾਉਣ ਵਾਲੇ ਕਾਰੀਗਰਾਂ ਕੋਲ ਪਹੁੰਚ ਰਹੀ ਭੀੜ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਕਾਰੀਗਰਾਂ ਨੇ ਭੀੜ ਨੂੰ ਵਿਵਸਥਿਤ ਰੱਖਣ ਲਈ ਟੋਕਨ ਸਿਸਟਮ ਸ਼ੁਰੂ ਕੀਤਾ, ਜਿਸ ਤਹਿਤ ਔਰਤਾਂ ਆਪਣੀ-ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹੋਈਆਂ ਨਜ਼ਰ ਆਈਆਂ। ਕਾਰੀਗਰਾਂ ਨੇ ਦੱਸਿਆ ਕਿ ਮਹਿੰਦੀ ਦੇ ਵੱਖ-ਵੱਖ ਡਿਜ਼ਾਈਨਾਂ ਅਤੇ ਰੇਟਾਂ ਦੇ ਹਿਸਾਬ ਨਾਲ ਕੰਮ ਕੀਤਾ ਜਾ ਰਿਹਾ ਹੈ, ਪਰ ਭੀੜ ਬਹੁਤ ਜ਼ਿਆਦਾ ਹੋਣ ਕਾਰਨ ਗਾਹਕਾਂ ਨੂੰ ਆਪਣੀ ਵਾਰੀ ਲਈ ਕਾਫ਼ੀ ਲੰਬਾ ਇੰਤਜ਼ਾਰ ਵੀ ਕਰਨਾ ਪਿਆ।
ਭਾਰਤੀ ਵਿਰਸੇ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ ਇਹ ਤਿਉਹਾਰ
ਇਸ ਮੌਕੇ ਗੱਲਬਾਤ ਕਰਦਿਆਂ ਔਰਤਾਂ ਦਾ ਕਹਿਣਾ ਸੀ ਕਿ ਸਾਲ ਭਰ ਵਿੱਚ ਇਹੀ ਇੱਕ ਅਜਿਹਾ ਤਿਉਹਾਰ ਹੁੰਦਾ ਹੈ ਜਿਸਦਾ ਵਿਆਹੁਤਾ ਔਰਤਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਪਤੀ ਦੀ ਲੰबी ਉਮਰ ਅਤੇ ਸਿਹਤ ਦੀ ਕਾਮਨਾ ਲਈ ਸਾਰਾ ਦਿਨ ਨਿਰਜਲਾ ਵਰਤ ਰੱਖਣਾ ਭਾਰਤੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਦੀ ਅਨੋਖੀ ਮਿਸਾਲ ਪੇਸ਼ ਕਰਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸੁਲਤਾਨਪੁਰ ਲੋਧੀ ‘ਚ ਪਟਾਕੇ ਚਲਾਉਂਦਿਆਂ ਵੱਡਾ ਹਾਦਸਾ: ਧਮਾਕੇ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



