ਆਜਾਦੀ ਵੇਲੇ ਕਿਉਂ ਭਾਰਤ ਤੋਂ ਵਿਛੜ ਗਿਆ ਸੀ ਕਰਤਾਰਪੁਰ ਸਾਹਿਬ, ਬ੍ਰਿਟਿਸ਼ ਵਕੀਲ ਦੀ ਗਲਤੀ 72 ਸਾਲਾਂ ਤਕ ਝੱਲਣੀ ਪਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦੋਵੇਂ ਦੇਸ਼ਾਂ ਵਲੋਂ ਹੀ ਕਈ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਕਰਤਾਰਪੁਰ ਲਾਂਘਾ ਖੋਲ ਦਿਤਾ ਗਿਆ ਐ। ਇਸ ਕੋਰੀਡੋਰ ਦੇ ਰਾਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦੋਵੇਂ ਦੇਸ਼ਾਂ ਵਲੋਂ ਹੀ ਕਈ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਕਰਤਾਰਪੁਰ ਲਾਂਘਾ ਖੋਲ ਦਿਤਾ ਗਿਆ ਐ। ਇਸ ਕੋਰੀਡੋਰ ਦੇ ਰਾਹੀਂ ਭਾਰਤ ਵਲੋਂ ਹਰ ਦਿਨ 5 ਹਜਾਰ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਦੇ ਲਈ ਸਰਹੱਦ ਪਾਰ ਜਾ ਸਕਣਗੇ।

 

ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿਤਰ ਧਰਤੀ ਦੇ ਖੁਲੇ ਦਰਸ਼ਨਾਂ ਨੂੰ ਲੈ ਕੇ ਸਿੱਖ ਸੰਗਤ ਪਿਛਲੇ 7 ਦਹਾਕਿਆਂ ਤੋਂ ਹੀ ਮੰਗ ਕਰ ਰਹੀ ਸੀ ਪ੍ਰੰਤੂ ਸੁਰੱਖਿਆ ਦੇ ਨਾਲ-ਨਾਲ ਦੁਵੱਲੇ ਸੰਬੰਧ  ਚੰਗੇ ਨਾ ਹੋਣ ਕਾਰਨ ਇਸ ਕੋਰੀਡੋਰ ਦਾ ਕੰਮ ਲਗਾਤਾਰ ਲਟਕਦਾ ਰਿਹਾ। ਹੁਣ ਜਿਸ ਵੇਲੇ ਆਸਾਂ ਤੇ ਉਮੀਦਾਂ ਦਾ ਇਹ ਲਾਂਘਾ ਸ਼ੁਰੂ ਹੋ ਗਿਆ ਐ ਤਾਂ ਇਹ ਜਾਣਨਾ ਵੀ ਬੇਹਦ ਜਰੂਰੀ ਐ ਕਿ ਆਖਿਰਕਾਰ ਵੰਡ ਦੇ ਸਮੇਂ ਅਜਿਹੇ ਕੀ ਕਾਰਨ ਰਹੇ ਸਨ, ਕਿ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਜਿਆਦਾ ਦੂਰ ਨਾ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਹਿਸੇ ਚਲਾ ਗਿਆ।

ਇਤਿਹਾਸਕਾਰਾਂ ਦੀ ਮੰਨੀਏ ਤਾਂ ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਲਾ ਗੁਰਦਾਸਪੁਰ ਵਿਚ ਹੀ ਆਉਂਦਾ ਸੀ। ਆਜਾਦੀ ਤੋਂ ਪਹਿਲਾਂ ਗੁਰਦਾਸਪੁਰ ਜਿਲੇ ਵਿਚ ਚਾਰ ਤਹਿਸੀਲਾਂ ਸਨ। ਇਨਾਂ ਵਿਚ ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਸ਼ੰਕਰਗੜ ਸ਼ਾਮਿਲ ਸਨ। ਇਹ ਪਵਿਤਰ ਗੁਰਦੁਆਰਾ ਸ਼ੰਕਰਗੜ ਤਹਿਸੀਲ ਵਿਚ ਹੀ ਸਥਿਤ ਹੈ।

  • ਜਿਸ ਵੇਲੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਵੇਲੇ ਦੀ ਅੰਗਰੇਜ ਹਕੂਮਤ ਨੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਤੈਅ ਕਰਨ ਦੀ ਜਿਮੇਵਾਰੀ ਬ੍ਰਿਟਿਸ਼ ਵਕੀਲ ਸਿਰਿਲ ਰੈਡਕਲਿਫ ਨੂੰ ਸੌੰਪੀ ਸੀ। ਰੈਡਕਲਿਫ ਨੇ ਹਦਬੰਦੀ ਤੈਅ ਕਰਦੇ ਹੋਏ ਸ਼ੰਕਰਗੜ ਤਹਿਸੀਲ ਪਾਕਿਸਤਾਨ ਨੂੰ ਦੇ ਦਿਤੀ, ਜਦੋਂ ਕਿ ਬਾਕੀ ਦੀਆਂ ਤਿੰਨ ਤਹਿਸੀਲਾਂ ਭਾਰਤ ਦਾ ਹਿਸਾ ਬਣੀਆਂ।
  • –ਕਰਤਾਰਪੁਰ ਸਾਹਿਬ ਦੀ ਵੰਡ ਦਾ ਜਿਕਰ ਲੈਰੀ ਕਾਲਿੰਨਸ ਅਤੇ ਡੋਮਿਨਿਕ ਲੈਪੀਅਰ ਦੀ ਕਿਤਾਬ ਫ੍ਰੀਡਮ ਐਟ ਮਿਡਨਾਈਟ ਵਿਚ ਵੀ ਕੀਤਾ ਗਿਆ ਐ। ਕਿਤਾਬ ਦੇ ਮੁਤਾਬਿਕ ਰੈਡਕਲਿਫ ਨੂੰ ਸਰਹੱਦ ਤੇ ਲਕੀਰ ਖਿੱਚਣ ਲਈ 2 ਮਹੀਨੇ ਤੋਂ ਵੀ ਘਟ ਦਾ ਸਮਾਂ ਮਿਲਿਆ ਸੀ ਅਤੇ ਉਨਾਂ ਨੂੰ ਭਾਰਤ ਦੀ ਭੁਗੌਲਿਕ ਸਥਿਤੀ ਬਾਰੇ ਜਿਆਦਾ ਜਾਣਕਾਰੀ ਨਹੀਂ ਸੀ। ਉਨਾਂ ਦੇ ਸਰਹੱਦ ਦੀ ਲਕੀਰ ਖਿਚਦੇ ਹੋਏ ਰਾਵੀ ਦੇ ਕੁਦਰਤੀ ਵਹਾਅ ਨੂੰ ਹੀ ਬਾਰਡਰ ਬਣਾ ਦਿਤਾ। ਰਾਵੀ ਦੇ ਉਸ ਪਾਰ ਦਾ ਹਿਸਾ ਪਾਕਿਸਤਾਨ ਨੂੰ ਅਤੇ ਇਧਰ ਵਾਲਾ ਹਿਸਾ ਭਾਰਤ ਨੂੰ ਦੇ ਦਿਤਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਦੂਜੇ ਪਾਸੇ ਸੀ, ਉਸ ਲਈ ਇਹ ਗੁਰੂਧਾਮ ਪਾਕਿਸਤਾਨ ਦੇ ਹਿਸੇ ਆ ਗਿਆ।

ਵੱਥ-ਵੱਖ ਸਿਖ ਇਤਿਹਾਸਕਾਰਾਂ ਦੇ ਮੁਤਾਬਿਕ ਗੁਰੂਨਾਨਕ ਦੇਵ ਜੀ ਸਾਲ 1522 ਵਿਚ ਕਰਤਾਰਪੁਰ ਸਾਹਿਬ ਆਏ ਸਨ ਅਤੇ ਉਨਾਂ ਨੇ ਆਪਣੇ ਜੀਵਨ ਦੇ ਆਖਿਰੀ 17 ਤਾਂ 18 ਸਾਲ ਦਾ ਸਮਾਂ ਇਥੇ ਹੀ ਬਿਤਾਇਆ। ਬਾਬਾ ਨਾਨਕ ਨੇ ਇਥੇ ਖੇਤੀ ਵੀ ਕੀਤੀ ਅਤੇ ਲੰਗਰ ਪ੍ਰਥਾ ਦੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ। ਬਾਬਾ ਜੀ ਨੇ ਇਸ ਅਸਥਾਨ ਤੇ ਹੀ ਕਿਰਤ ਕਰੋ ਅਤੇ ਵੰਡ ਸ਼ਖੋ ਦਾ ਉਪਦੇਸ਼ ਵੀ ਪੂਰੀ ਖਲਕਤ ਲਈ ਦਿਤਾ। ਸਿੱਖ ਇਤਿਹਾਸਕਾਰ ਮੰਨਦੇ ਹਨ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਹੀ ਅਸਲ ਵਿਚ ਸਿਖੀ ਦੀ ਸ਼ੁਰੂਆਤ ਹੋਈ ਅਤੇ ਇਥੇ ਹੀ ਬਾਬਾ ਜੀ ਨੇ ਆਪਣਾ ਚੋਲਾ ਤਿਆਗਿਆ। ਭਾਈ ਲਹਿਣਾ ਜੀ ਨੂੰ ਗੁਰੂਗੱਦੀ ਵੀ ਬਾਬਾ ਜੀ ਨੇ ਇਸ ਅਸਥਾਨ ਤੇ ਸੌੰਪੀ ਸੀ।

ਜਿਆਦਾਤਰ ਇਤਿਹਾਸਕਾਰ ਇਹ ਵੀ ਦਾਅਵਾ ਕਰਦੇ ਹੋਏ ਹਨ ਕਿ ਸਾਲ 1965 ਅਤੇ 1971 ਦੀ ਜੰਗ ਦੇ ਸਮੇੰ ਇਸ ਗੁਰਦੁਆਰਾ ਸਾਹਿਬ ਦਾ ਕਾਫੀ ਨੁਕਸਾਨ ਹੋਇਆ। 90 ਦੇ ਦਹਾਕੇ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫੀ ਖਰਾਬ ਸੀ। ਲੋਕ ਤਾਂ ਇਸ ਗੁਰਦੁਆਰੇ ਦਾ ਇਤਿਹਾਸ ਤਕ ਭੁੱਲਦੇ ਜਾ ਰਹੇ ਸਨ। ਇਥੇ ਆਉਣ ਵਾਲੀ ਸੰਗਤ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਸੀ। ਸਾਲ 1998 ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਫਿਰ ਤੋਂ ਗੁਰਦੁਆਰੇ ਵਲ ਧਿਆਨ ਦਿਤਾ ਅਤੇ ਇਥੇ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਗੁਰਦੁਆਰਾ ਵਿਚ ਸੰਗਤ ਦੀ ਆਮਦ ਲਗਾਤਾਰ ਵਧਣ ਦੇ ਕਾਰਨ ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਸਾਲ 2000 ਵਿਚ ਖੁਲੇ ਤੌਰ ਤੇ ਲਾਂਘਾ ਖੋਲਣ ਲਈ ਸਹਿਮਤੀ ਦਿਤੀ ਸੀ ਪ੍ਰੰਤੂ ਫਿਰ ਵੀ ਕੋਰੀਡਾਰ ਖੁਲਣ ਲਈ ਕਰੀਬ 19 ਸਾਲ ਦਾ ਇੰਤਜਾਰ ਕਰਨਾ ਪਿਆ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਜੇਕਰ ਸਾਲ 2008 ਵਿਚ ਮੁੰਬਈ ਵਿਚ ਅਤਵਾਦੀ ਹਮਲਾ ਨਾ ਹੁੰਦਾ ਤਾਂ ਇਹ ਕੋਰੀਡੋਰ 2010 ਤਕ ਖੁਲ ਸਕਦਾ ਸੀ।

ਫਿਲਹਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਕਈ ਮੁਦਿਆਂ ਅਤੇ ਖਾਸ ਕਰਕੇ ਅਤਵਾਦ ਨੂੰ ਲੈ ਕੇ ਜਿਸ ਤਰਾਂ ਤਲਖੀ ਭਰਿਆ ਮਾਹੌਲ ਬਣਿਆ ਰਿਹਾ, ਉਸ ਕਾਰਨ ਇਹ ਕੋਰੀਡੋਰ ਖੁਲਣ ਲਈ ਸੰਗਤਾਂ ਲਈ ਲੰਬਾ ਇਤਜਾਰ ਕਰਨਾ ਪਿਆ। ਪਰ ਹੁਣ ਸੰਗਤਾਂ ਦੀਆਂ ਅਰਦਾਸਾਂ ਪਰਵਾਨ ਚੜ ਚੁਕੀਆਂ ਨੇ ਅਤੇ ਲਾਂਘਾ ਖੁਲਣ ਤੋਂ ਹੁਣ ਹਰ ਕੋਈ ਵਿਅਕਤੀ ਬਿਨਾ ਕਿਸੇ ਵੀਜਾ ਦੇ ਪਾਕਿਸਤਾਨ ਜਾ ਕੇ ਗੁਰਧਾਮਾਂ ਦੇ ਦਰਸ਼ਨ ਕਰ ਸਕਦਾ ਐ।

Story by: Navdeep Chabra

Leave a Reply

Your email address will not be published. Required fields are marked *