ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਨ 47 ਦੀ ਵੰਡ ਤੋਂ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਸਿੱਖ ਸੰਗਤਾਂ ਦੀ 72 ਸਾਲਾਂ ਦੀ ਅਰਦਾਸ ਹੋਈ। 9 ਨਵੰਬਰ ਦਾ ਦਿਨ ਦੋਹਾਂ ਮੁਲਕਾਂ ਦੇ ਲਈ ਇਤਿਹਾਸਿਕ ਰਿਹਾ ਹੈ। ਉੱਥੇ ਹੀ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਕਾਫੀ ਗਿਣਤੀ ਚ ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
ਪਰ ਹੁਣ ਇਹਨਾਂ ਸ਼ਰਧਾਲੂਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਿਆ ਅਜੇ ਸਿਰਫ ਇਕ ਮਹਿਨਾ ਹੀ ਹੋਇਆ ਹੈ ਪਰ ਸੰਗਤਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ।
ਕਰਤਾਰਪੁਰ ਲਾਂਘੇ ਖੁੱਲਣ ਤੋਂ ਬਾਅਦ ਇਕ ਮਹੀਨੇ ਚ ਕਰੀਬ 17 ਹਜ਼ਾਰ ਸੰਗਤਾਂ ਨੇ ਦਰਸ਼ਨ ਕੀਤਾ ਹੈ। ਜਦਕਿ ਇਕ ਮਹੀਨੇ ਚ ਡੇਢ ਲੱਖ ਸੰਗਤਾਂ ਦਾ ਟੀਚਾ ਸੀ। ਲਾਂਘੇ ਨੂੰ ਖੋਲ੍ਹਣ ਤੋਂ ਪਹਿਲਾਂ ਰੋਜ਼ਾਨਾ 5 ਹਜ਼ਾਰ ਸੰਗਤਾਂ ਜਾਣ ਦੀ ਗੱਲ ਆਖੀ ਗਈ ਸੀ। ਇਸ ਪੂਰੇ ਮਹਿਨੇ ਚ ਸਿਰਫ ਇਕ ਦਿਨ ਹੀ 23 ਸੌ ਸੰਗਤ ਹੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਗਏ ਸੀ।

