Karan Wahi and Jennifer Winget ਦੀ ਸ਼ਾਦੀ ਦੀਆਂ ਚਰਚਾਵਾਂ ‘ਤੇ ਲੱਗਿਆ ਵਿਰਾਮ? ਐਕਟਰ ਨੇ ਪੋਸਟ ਪਾ ਕੇ ਇੰਝ ਦਿੱਤਾ ਜਵਾਬ

ਮੁੰਬਈ: ਟੈਲੀਵਿਜ਼ਨ ਜਗਤ ਦੇ ਦੋ ਮਸ਼ਹੂਰ ਚਿਹਰੇ, ਕਰਨ ਵਾਹੀ ਅਤੇ ਜੈਨੀਫਰ ਵਿੰਗਟ, ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ।…

_Karan Wahi and Jennifer Winget

ਮੁੰਬਈ: ਟੈਲੀਵਿਜ਼ਨ ਜਗਤ ਦੇ ਦੋ ਮਸ਼ਹੂਰ ਚਿਹਰੇ, ਕਰਨ ਵਾਹੀ ਅਤੇ ਜੈਨੀਫਰ ਵਿੰਗਟ, ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ ਅਤੇ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਇਹ ਚੰਗੇ ਦੋਸਤ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਨ੍ਹਾਂ ਅਫਵਾਹਾਂ ‘ਤੇ ਹੁਣ ਕਰਨ ਵਾਹੀ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ ਅਤੇ ਇੰਸਟਾਗ੍ਰਾਮ ‘ਤੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਫ੍ਰੀ ਦੀ PR ਲਈ ਸ਼ੁਕਰੀਆ”: ਕਰਨ ਵਾਹੀ ਦੀ ਕ੍ਰਿਪਟਿਕ ਪੋਸਟ ਹੋਈ ਵਾਇਰਲ

ਬੁੱਧਵਾਰ ਨੂੰ ਕਰਨ ਵਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਇੱਕ ਹੈਰਾਨੀਜਨਕ ਪੋਸਟ ਲਿਖੀ। ਉਨ੍ਹਾਂ ਨੇ ਲਿਖਿਆ, ‘ਫ੍ਰੀ ਦੀ PR ਲਈ ਬਹੁਤ-ਬਹੁਤ ਸ਼ੁਕਰੀਆ’ ਤੇ ਨਾਲ ਹੀ ਹੱਥ ਜੋੜਨ ਵਾਲੀ ਇਮੋਜੀ ਵੀ ਬਣਾਈ। ਹਾਲਾਂਕਿ ਕਰਨ ਨੇ ਆਪਣੀ ਇਸ ਪੋਸਟ ਵਿੱਚ ਸਿੱਧੇ ਤੌਰ ‘ਤੇ ‘ਵਿਆਹ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ, ਪਰ ਇਹ ਪੋਸਟ ਉਸੇ ਵੇਲੇ ਸਾਹਮਣੇ ਆਈ ਹੈ ਜਦੋਂ ਉਨ੍ਹਾਂ ਦੀ ਅਤੇ ਜੈਨੀਫਰ ਦੀ ਸ਼ਾਦੀ ਦੀਆਂ ਖ਼ਬਰਾਂ ਜ਼ੋਰਾਂ ‘ਤੇ ਸਨ। ਪ੍ਰਸ਼ੰਸਕ ਇਸ ਨੂੰ ਉਨ੍ਹਾਂ ਅਫਵਾਹਾਂ ‘ਤੇ ਇੱਕ ਤਿੱਖਾ ਜਵਾਬ ਮੰਨ ਰਹੇ ਹਨ।

ਦਿਲ ਮਿਲ ਗਏਤੋਂ ਰਾਏਸਿੰਘਾਨੀਤੱਕ: ਦਹਾਕਿਆਂ ਪੁਰਾਣੀ ਹੈ ਦੋਸਤੀ

ਦੱਸਣਯੋਗ ਹੈ ਕਿ ਜੈਨੀਫਰ ਵਿੰਗਟ ਅਤੇ ਕਰਨ ਵਾਹੀ ਦੀ ਦੋਸਤੀ ਸਾਲਾਂ ਪੁਰਾਣੀ ਹੈ। ਦੋਵਾਂ ਨੇ ਸਾਲ 2007 ਦੇ ਪ੍ਰਸਿੱਧ ਸ਼ੋਅ ‘ਦਿਲ ਮਿਲ ਗਏ’ ਵਿੱਚ ਇਕੱਠੇ ਕੰਮ ਕੀਤਾ ਸੀ, ਜਿੱਥੇ ਜੈਨੀਫਰ ‘ਡਾ. ਰਿਧੀਮਾ’ ਅਤੇ ਕਰਨ ‘ਡਾ. ਸਿਧਾਂਤ’ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਹਾਲ ਹੀ ਵਿੱਚ ਸਾਲ 2024 ਵਿੱਚ ਉਹ ਵੈੱਬ ਸੀਰੀਜ਼ ‘ਰਾਏਸਿੰਘਾਨੀ ਬਨਾਮ ਰਾਏਸਿੰਘਾਨੀ’ ਵਿੱਚ ਵੀ ਇਕੱਠੇ ਨਜ਼ਰ ਆਏ, ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਅਤੇ ਵਿਆਹ ਦੀਆਂ ਚਰਚਾਵਾਂ ਨੇ ਫੜ੍ਹ ਲਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਹਰਮਨਪ੍ਰੀਤ ਕੌਰ ਨੂੰ ‘Padma Shri’ ਐਲਾਨਣ ‘ਤੇ ਮੋਗਾ ‘ਚ ਜਸ਼ਨ, ਭਾਵੁਕ ਪਿਤਾ ਨੇ ਕਿਹਾ- “ਧੀਆਂ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ”
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

https://www.youtube.com/live/gxNSxWe1RO8?si=t9E5jG318JVpMPPl

Leave a Reply

Your email address will not be published. Required fields are marked *