ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਦੇ ਪਿੱਛੇ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਸੀ ਹੱਥ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲ਼ੇ ਕਾਫੀ ਦਿਨਾਂ ਤੋਂ ਪੰਜਾਬ ਪੁਲਿਸ ਗੈਂਗਸਟਰਾਂ ਤੇ ਆਪਣੀ ਸ਼ਿਕੰਜਾ ਕਸ ਰਹੀ ਹੈ। ਜਿਸਦੇ ਚੱਲਦੇ ਪੰਜਾਬ ਪੁਲਿਸ ਨੇ ਕਈ ਅਜਿਹੇ ਅਜਿਹੇ ਗੈਂਗਸਟਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲ਼ੇ ਕਾਫੀ ਦਿਨਾਂ ਤੋਂ ਪੰਜਾਬ ਪੁਲਿਸ ਗੈਂਗਸਟਰਾਂ ਤੇ ਆਪਣੀ ਸ਼ਿਕੰਜਾ ਕਸ ਰਹੀ ਹੈ। ਜਿਸਦੇ ਚੱਲਦੇ ਪੰਜਾਬ ਪੁਲਿਸ ਨੇ ਕਈ ਅਜਿਹੇ ਅਜਿਹੇ ਗੈਂਗਸਟਰਾਂ ਤੇ ਆਪਣਾ ਸ਼ਿੰਕਜਾ ਕੱਸਿਆ ਹੈ ਜਿਹਨਾਂ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੰਜਾਬ ਦੇ ਗੈਂਗਸਟਰਾਂ ਦੀ ਗਿਣਤੀ ਬਹੁਤ ਹੀ ਲੰਬੀ ਹੈ

vicky gounder

ਪਰ ਪੰਜਾਬ ਪੁਲਿਸ ਨੇ ਅਜਿਹੇ ਕਈ ਗੈਂਗਸਟਰਾਂ ਦਾ ਕੰਮ ਖਤਮ ਕੀਤਾ ਹੈ ਜਿਹਨਾਂ ਨੰ ਉਹਨਾਂ ਦੇ ਸਿਰਦਰਦ ਦਾ ਕਾਰਨ ਸੀ। ਇਹਨਾਂ ਚ ਚਾਹੇ ਉਹ ਵਿੱਕੀ ਗੌਂਡਰ ਹੋਵੇ ਜਿਸਦਾ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਸੀ ਜਾਂ ਫਿਰ ਦਿਲਪ੍ਰੀਤ ਬਾਬਾ ਜਿਸਨੂੰ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਕਾਬੂ ਕੀਤਾ।

Dilpreet baba

ਇਹਨਾਂ ਵਰਗੀਆਂ ਗੈਂਗਸਟਰਾਂ ਨੇ ਕਈ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸਨੂੰ ਦੇਖ ਸੁੰਨ ਕੇ ਕਈ ਲੋਕਾਂ ਦੀਆਂ ਰੂੰਹਾ ਕੰਬ ਉਠਦੀਆਂ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਪੁਲਿਸ ਨੇ ਇਕ ਹੋਰ ਖੁੰਖਾਰ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਰੋਮਾਨੀਆਂ ਏਅਰਪੋਰਟ ਤੋਂ ਹਿਰਾਸਤ ਚ ਲਿਆ ਗਿਆ ਹੈ। ਕਈ ਕਤਲਾਂ , ਲੁੱਟਾਂ ਖੋਹਾਂ ਤੇ ਫਿਰੌਤੀਆਂ ਦੇ ਮਾਮਲਿਆਂ ‘ਚ ਗੈਂਗਸਟਰ ਪੰਜਾਬ ਪੁਲਿਸ ਨੂੰ ਲੋੜੀਦਾਂ ਸੀ।

karan aujla

ਜਿਕਰ-ਏ-ਖਾਸ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਤੇ ਪਿੱਛੇ ਸੁਖਪ੍ਰੀਤ ਬੁੱਢਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

Leave a Reply

Your email address will not be published. Required fields are marked *