ਕਪੂਰਥਲਾ ਦੇ ਆਰਸੀਐਫ ਕੈਂਪਸ ਵਿੱਚ ਅਪਾਹਜ ਬੱਚਿਆਂ ਲਈ ਬਣੇ ਸਕੂਲ ਦੇ ਕੁਆਰਟਰ ਵਿਚ ਇੱਕ ਮਹਿਲਾ ਅਧਿਆਪਕਾ ਰਮਨਦੀਪ ਕੌਰ ਵੱਲੋਂ ਖ਼ੁ.ਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਰਮਨਦੀਪ ਕੌਰ ਦੇ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਖੁ.ਦਕੁਸ਼ੀ ਨਹੀਂ ਕਰ ਸਕਦੀ। ਉਸ ਦਾ ਕ.ਤ.ਲ ਕੀਤਾ ਗਿਆ ਹੈ। ਭਾਵੇਂ ਕਪੂਰਥਲਾ ਪੁਲਿਸ ਨੇ ਧਾਰਾ 306 ਤਹਿਤ ਕੇਸ ਦਰਜ ਕਰ ਕੇ ਪ੍ਰਿੰਸੀਪਲ ਸਮੇਤ ਕੁੱਲ ਤਿੰਨ ਵਿਅਕਤੀਆਂ ਨੂੰ ਗ੍ਰਿ.ਫ਼.ਤਾਰ ਕਰ ਲਿਆ ਹੈ ਪਰ ਮਾਮਲਾ ਉਸ ਸਮੇਂ ਭੱਖ ਗਿਆ, ਜਦੋਂ ਮ੍ਰਿਤਕ ਰਮਨਦੀਪ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਕਪੂਰਥਲਾ ਤੋਂ ਉਸ ਦੇ ਜੱਦੀ ਪਿੰਡ ਪੱਤੀ ਮਹੇਸ਼ਵਰ ਦਸੂਹਾ ਲੈ ਕੇ ਗਏ।
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਰਮਨਦੀਪ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦੇਖੇ, ਜਿਸ ਕਾਰਨ ਸਾਨੂੰ ਸ਼ੱਕ ਹੈ ਕਿ ਰਮਨਦੀਪ ਦੀ ਮੌ.ਤ ਤੋਂ ਪਹਿਲਾਂ ਉਸ ਦੀ ਕੁੱ.ਟਮਾਰ ਕੀਤੀ ਗਈ ਹੈ। ਪਰਿਵਾਰ ਵਾਲਿਆਂ ਨੇ ਰਮਨਦੀਪ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਅਤੇ ਲਾ.ਸ਼ ਨੂੰ ਸ਼ਮਸ਼ਾਨਘਾਟ ਤੋਂ ਵਾਪਸ ਘਰ ਲਿਆਂਦਾ।
ਮ੍ਰਿਤਕਾ ਰਮਨਦੀਪ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਜੈਕ ਐਂਡ ਜਿਲ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦੀ ਸੀ। ਕਪੂਰਥਲਾ ਵਿੱਚ ਅਪਾਹਜ ਬੱਚਿਆਂ ਲਈ ਚਾਰ ਸਾਲਾਂ ਤੋਂ ਕੰਮ ਕਰ ਰਹੀ ਸੀ ਪਰ ਕੁਝ ਮਹੀਨਿਆਂ ਤੋਂ ਰਮਨਦੀਪ ਸਾਨੂੰ ਦੱਸ ਰਹੀ ਸੀ ਕਿ ਸਕੂਲ ਦੇ ਪ੍ਰਿੰਸੀਪਲ ਤੇ ਹੋਰਾਂ ਵੱਲੋਂ ਉਸ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾ ਰਿਹਾ ਸੀ ਅਤੇ ਕੁਝ ਹੋਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ। ਰਮਨਦੀਪ ਨੇ ਦੱਸਿਆ ਕਿ ਉਹ ਨੌਕਰੀ ਛੱਡਣਾ ਚਾਹੁੰਦਾ ਸੀ ਪਰ ਘਰ ਦੇ ਮਾੜੇ ਹਾਲਾਤ ਹੋਣ ਕਾਰਨ ਉਹ ਨੌਕਰੀ ਨਹੀਂ ਛੱਡ ਸਕੀ। ਰਮਨਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਰਮਨਦੀਪ ਖੁ.ਦਕੁਸ਼ੀ ਨਹੀਂ ਕਰ ਸਕਦੀ ਹੈ ਅਤੇ ਉਸ ਦੀ ਲਾ.ਸ਼ ਪੱਖੇ ਨਾਲ ਲਟਕਾਈ ਗਈ ਹੈ। ਅੰਤਿਮ ਸੰਸਕਾਰ ਸਮੇਂ ਪਤਾ ਲੱਗਾ ਕਿ ਰਮਨਦੀਪ ਦੇ ਸਰੀਰ ‘ਤੇ ਸੱਟਾਂ ਦੇ ਕਈ ਡੂੰਘੇ ਨਿਸ਼ਾਨ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸ ਦੀ ਕੁੱ.ਟਮਾਰ ਕੀਤੀ ਗਈ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾਵੇ। ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਉਹ ਉਦੋਂ ਤੱਕ ਰਮਨਦੀਪ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਪੁਲਸ ਉਨ੍ਹਾਂ ਦੀ ਬੇਟੀ ਨਾਲ ਇਨਸਾਫ ਨਹੀਂ ਕਰਦੀ ਅਤੇ ਜੇਕਰ ਲੋੜ ਪਈ ਤਾਂ ਉਹ ਰਮਨਦੀਪ ਦੀ ਲਾਸ਼ ਨੂੰ ਕਪੂਰਥਲੇ ਲੈ ਕੇ ਸਕੂਲ ਦੇ ਸਾਹਮਣੇ ਧਰਨਾ ਦੇਣਗੇ।
Kapurthala : ‘ਕ.ਤ.ਲ ਕਰ ਕੇ ਲਟਕਾਈ ਲਾ.ਸ਼’, ਸਕੂਲ ‘ਚੋਂ ਅਧਿਆਪਕਾ ਦੀ ਲ.ਟਕੀ ਮਿਲੀ ਲਾ.ਸ਼, ਪ੍ਰਿੰਸੀਪਲ ਗ੍ਰਿ.ਫ਼ਤਾਰ
ਕਪੂਰਥਲਾ ਦੇ ਆਰਸੀਐਫ ਕੈਂਪਸ ਵਿੱਚ ਅਪਾਹਜ ਬੱਚਿਆਂ ਲਈ ਬਣੇ ਸਕੂਲ ਦੇ ਕੁਆਰਟਰ ਵਿਚ ਇੱਕ ਮਹਿਲਾ ਅਧਿਆਪਕਾ ਰਮਨਦੀਪ ਕੌਰ ਵੱਲੋਂ ਖ਼ੁ.ਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ…
