Kangana Ranaut ਵੱਲੋਂ ਪ੍ਰਦਰਸ਼ਨਕਾਰੀ ਨੌਜਵਾਨਾਂ ‘ਤੇ ਵਿਵਾਦਿਤ ਟਿੱਪਣੀ, ਰਾਖੀ ਸਾਵੰਤ ਨੇ ਜੰਮ ਕੇ ਲਤਾੜਿਆ, ਕਿਹਾ- ‘ਆਪਣਾ ਕਿਰਦਾਰ ਦੇਖੋ’

ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ, ਇੱਕ ਵਿਰੋਧ…

ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ, ਇੱਕ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ, ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰੋਈ ਮੋਦੀ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਨੌਜਵਾਨਾਂ ‘ਤੇ ਗੁੱਸਾ ਕੱਢਦਿਆਂ ਕੰਗਨਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ। ਹੁਣ ਇਸ ਵੀਡੀਓ ਤੋਂ ਬਾਅਦ ਡਰਾਮਾ ਕਵੀਨ ਰਾਖੀ ਸਾਵੰਤ ਨੇ ਕੰਗਨਾ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਜੰਮ ਕੇ ਖਰੀਆਂ-ਖਰੀਆਂ ਸੁਣਾਈਆਂ ਹਨ।

ਤੁਸੀਂ ਸੰਸਦ ਮੈਂਬਰ ਕਿਵੇਂ ਬਣ ਗਈਆਂ?’- ਰਾਖੀ ਨੇ ਚੋਣ ਜਿੱਤ ‘ਤੇ ਚੁੱਕੇ ਸਵਾਲ

ਰਾਖੀ ਸਾਵੰਤ ਨੇ ਕੰਗਨਾ ਦੇ ਸਿਆਸੀ ਸਫ਼ਰ ਅਤੇ ਚੋਣ ਜਿੱਤ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, “ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੰਡੀ ਤੋਂ ਇੰਨੀ ਵੱਡੀ ਨੇਤਾ ਕਿਵੇਂ ਬਣ ਗਈਆਂ ਅਤੇ ਇਸ ਮੁਕਾਮ ‘ਤੇ ਕਿਵੇਂ ਪਹੁੰਚ ਗਈਆਂ? ਜੇਕਰ ਤੁਸੀਂ ਇਕੱਲੀਆਂ ਚੋਣ ਲੜੋ, ਤਾਂ ਤੁਹਾਨੂੰ ਲੋਕਾਂ ਦੇ ਵੋਟ ਵੀ ਨਹੀਂ ਮਿਲਣਗੇ।”

ਜਨਰੇਸ਼ਨ ਗੱਟਰ’ ਅਤੇ ‘ਕੌਕਰੋਚ’ ਵਾਲੇ ਬਿਆਨ ‘ਤੇ ਭੜਕੀ ਰਾਖੀ

ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੰਗਨਾ ਰਣੌਤ ਨੇ ਨੀਟ ਪੇਪਰ ਲੀਕ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ Gen-Z ਨੂੰ ‘ਜਨਰੇਸ਼ਨ ਗੱਟਰ’ ਕਰਾਰ ਦਿੱਤਾ ਸੀ। ਕੰਗਨਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਲੋਕ ‘ਕੌਕਰੋਚ ਵਰਗੇ ਦਿਸਦੇ ਅਤੇ ਵਿਵਹਾਰ ਕਰਦੇ ਹਨ’ ਅਤੇ ਇਹ ਵੀਡੀਓਜ਼ ਦੇਖ ਕੇ ਉਲਟੀ ਆਉਂਦੀ ਹੈ।

ਇਸ ‘ਤੇ ਵਿਰੋਧ ਜਤਾਉਂਦਿਆਂ ਰਾਖੀ ਨੇ ਕਿਹਾ, “ਤੁਸੀਂ ਸਾਡੇ ਦੇਸ਼ ਦੀਆਂ ਧੀਆਂ ਅਤੇ ਵਿਦਿਆਰਥੀਆਂ ਬਾਰੇ ਅਜਿਹੀਆਂ ਗੱਲਾਂ ਕਿਵੇਂ ਕਰ ਸਕਦੀਆਂ ਹੋ? ਸੰਸਦ ਵਿੱਚ ਬੈਠ ਕੇ ਦੇਸ਼ ਦੀਆਂ ਕੁੜੀਆਂ ਬਾਰੇ ਗਲਤ ਬੋਲਣ ਦਾ ਹੱਕ ਤੁਹਾਨੂੰ ਕਿਸਨੇ ਦਿੱਤਾ?”

ਥੱਪੜ ਕਾਂਡ ਦੀ ਯਾਦ ਦਿਵਾ ਕੇ ਦਿੱਤੀ ਖੁੱਲ੍ਹੀ ਚੁਣੌਤੀ

ਰਾਖੀ ਸਾਵੰਤ ਨੇ ਚੰਡੀਗੜ੍ਹ ਏਅਰਪੋਰਟ ‘ਤੇ ਸੀ.ਆਈ.ਐਸ.ਐਫ. (CISF) ਦੀ ਮਹਿਲਾ ਜਵਾਨ ਵੱਲੋਂ ਕੰਗਨਾ ਨੂੰ ਮਾਰੇ ਗਏ ਥੱਪੜ ਵਾਲੀ ਘਟਨਾ ਦਾ ਜ਼ਿਕਰ ਵੀ ਕੀਤਾ। ਰਾਖੀ ਨੇ ਕਿਹਾ, “ਕੀ ਤੁਹਾਨੂੰ ਏਅਰਪੋਰਟ ‘ਤੇ ਪਿਆ ਥੱਪੜ ਭੁੱਲ ਗਿਆ ਹੈ? ਜੇਕਰ ਤੁਸੀਂ ਅਜਿਹਾ ਹੀ ਬੋਲਦੀਆਂ ਰਹੀਆਂ, ਤਾਂ ਤੁਹਾਨੂੰ ਹਰ ਜਗ੍ਹਾ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।” ਰਾਖੀ ਨੇ ਕੰਗਨਾ ਨੂੰ ਬਿਨਾਂ ਸੁਰੱਖਿਆ ਤੋਂ ਬਾਹਰ ਨਿਕਲਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਦੋਂ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ ਦੀ ਅਸਲ ਤਾਕਤ ਦਾ ਪਤਾ ਲੱਗੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Actress Karishma Tanna ਦੇ ਘਰ ਗੂੰਜੀਆ ਕਿਲਕਾਰੀਆਂ, ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਪੋਸਟ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *