Kangana Ranaut ਦੇ ਬਾਡੀਗਾਰਡ ਨੂੰ ਕੀਤਾ ਗ੍ਰਿਫਤਾਰ, ਵਿਆਹ ਦੇ ਬਹਾਨੇ ਰੇਪ ਕਰਨ ਦਾ ਆਰੋਪ
ਨਵੀਂ ਦਿੱਲੀ (ਇੰਟ.)- ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਨੂੰ ਬਲਾਤਕਾਰ ਦੇ ਦੋਸ਼ ਵਿਚ ਮੁੰਬਈ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ ਹੈ । ਦੱਸ ਦਈਏ ਕਿ ਦੋਸ਼ੀ ਉਸ ਵਕਤ ਆਪਣੇ ਪਿੰਡ ਵਿਆਹ ਕਰਵਾਉਣ ਗਿਆ ਹੋਇਆ ਸੀ । ਜਿਥੇ ਪੁਲਿਸ ਨੇ ਉਸਨੂੰ ਵਿਆਹ ਦੀਆਂ ਤਿਆਰੀਆਂ ਦੌਰਾਨ ਗਿਰਫ਼ਤਾਰ ਕੀਤਾ । ਕੰਗਨਾ ਰਣੌਤ ਦਾ ਇਹ ਬਾਡੀਗਾਰਡ ‘ਤੇ ਮੁੰਬਈ ਦੀ ਇੱਕ ਬੀਯੂਟਿਸ਼ਨ ਨੇ ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਕੁਮਾਰ ਹੇਗੜੇ ਖਿਲਾਫ ਮੁੰਬਈ ਦੇ ਡੀ ਐਨ ਨਗਰ ਥਾਣੇ ਵਿਚ ਐਫ.ਆਈ.ਆਰ ਦਰਜ ਕੀਤੀ ਗਈ। ਫ਼ਿਲਹਾਲ ਹੁਣ ਕੁਮਾਰ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਲਿਆ ਹੈ । 
ਮੁੰਬਈ ਦੇ ਡੀ ਐਨ ਨਗਰ ਥਾਣੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੋਸ਼ੀ ਕੁਮਾਰ ਹੇਗੜੇ ਨੂੰ ਉਸਦੇ ਪਿੰਡ ਜਾ ਕੇ ਉਸਨੂੰ ਗ੍ਰਿਫਤਾਰ ਕੀਤਾ। ਦੱਸਣਯੋਗ ਹੈ ਕਿ ਕੁਮਾਰ ਹੇਗੜੇ ਆਪਣੇ ਵਿਆਹ ਦੇ ਸਿਲਸਿਲੇ ਵਿਚ ਕਰਨਾਟਕ ਸਥਿਤ ਆਪਣੇ ਪਿੰਡ ਗਿਆ ਹੋਇਆ ਸੀ ਤੇ 26 ਅਪ੍ਰੈਲ ਤੋਂ ਹੀ ਉਹਦਾ ਫੋਨ ਬੰਦ ਆ ਰਿਹਾ ਸੀ । ਜਿਸਦੇ ਚਲਦੇ ਜਦੋਂ ਉਸ ਖਿਲਾਫ਼ ਕੇਸ ਦਰਜ ਹੋਇਆ ਤਾਂ ਪੁਲਿਸ ਉਸ ਨਾਲ ਸੰਪਰਕ ਨਹੀਂ ਕਰ ਪਾ ਰਹੀ ਸੀ । ਕੁਮਾਰ ਹੇਗੜੇ ਖ਼ਿਲਾਫ਼ ਮੁੰਬਈ ਦੇ ਡੀ ਐਨ ਨਗਰ ਥਾਣੇ ਵਿੱਚ ਦਰਜ ਕੀਤੀ ਸ਼ਿਕਾਇਤ ਅਨੁਸਾਰ ਮੁਲਜ਼ਮ ਅਤੇ ਪੀੜਤਾਂ ਪਿਛਲੇ 8 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ।ਪਰ ਇੱਕ ਸਾਲ ਪਹਿਲਾਂ, ਦੋਸ਼ੀ ਨੇ ਪੀੜਤਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ ਅਤੇ ਉਦੋਂ ਤੋਂ ਦੋਸ਼ੀ ਅਤੇ ਪੀੜਤਾਂ ਦੋਵੇਂ ਲਿਵਿੰਗ ਵਿਚ ਰਹਿਣ ਲੱਗ ਗਏ ਸਨ ।ਪਰ ਵਿਕਟਿਮ ਦੇ ਅਨੁਸਾਰ ਵਿਆਹ ਦਾ ਵਾਅਦਾ ਕਰਨ ਅਤੇ ਉਸ ਦੇ ਬਹਾਨੇ ਕਈ ਵਾਰ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ, ਦੋਸ਼ੀ ਉਸ ਦੇ ਵਾਅਦੇ ਤੋਂ ਮੁੱਕਰ ਗਿਆ ਅਤੇ ਆਪਣੀ ਮਾਂ ਦੀ ਮੌਤ ਦਾ ਬਹਾਨਾ ਬਣਾ ਕੇ ਆਪਣੇ ਪਿੰਡ ਚਲਾ ਗਿਆ।
