ਇਸ ਮਾਮਲੇ ‘ਚ ਹਾਈ ਕੋਰਟ ਪੁੱਜੀ ਕੰਗਣਾ ਰਨੌਤ, 25 ਤੱਕ ਟਲੀ ਸੁਣਵਾਈ

ਮੁੰਬਈ: ਬਾਲੀਵੁੱਡ ਅਦਾਕਾਰ ਕੰਗਣਾ ਰਨੌਤ (Kangana Ranaut) ਇਕ ਵਾਰ ਫਿਰ ਤੋਂ ਨਵਿਆਉਣ ਲਈ ਹਾਈ ਕੋਰਟ ਪੁੱਜੀ ਹੈ। ਬੰਬੇ ਹਾਈ ਕੋਰਟ ਨੇ (Kangana Ranaut) ਕੰਗਣਾ ਰਨੌਤ…

ਮੁੰਬਈ: ਬਾਲੀਵੁੱਡ ਅਦਾਕਾਰ ਕੰਗਣਾ ਰਨੌਤ (Kangana Ranaut) ਇਕ ਵਾਰ ਫਿਰ ਤੋਂ ਨਵਿਆਉਣ ਲਈ ਹਾਈ ਕੋਰਟ ਪੁੱਜੀ ਹੈ। ਬੰਬੇ ਹਾਈ ਕੋਰਟ ਨੇ (Kangana Ranaut) ਕੰਗਣਾ ਰਨੌਤ ਦੁਆਰਾ ਦਾਇਰ ਕੀਤੀ, ਉਸ ਅਰਜ਼ੀ ਉੱਤੇ ਮੰਗਲਵਾਰ 25 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ। ਦੱਸ ਦੇਈਏ ਕਿ ਪਾਸਪੋਰਟ ਅਥਾਰਟੀ ਨੇ (Mumbai police) ਮੁੰਬਈ ਪੁਲਿਸ ਦੁਆਰਾ ਦਰਜ ਕੀਤੀ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਉਸ ਦੇ ਪਾਸਪੋਰਟ ਨੂੰ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ। 

ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ

ਇਸ ਮਾਮਲੇ ਵਿਚ ਜਸਟਿਸ ਪੀਬੀ ਵੜਾਲੇ ਅਤੇ ਐੱਸਪੀ ਤਵੜੇ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ। ਕੰਗਨਾ (Kangana) ਨੇ ਅਦਾਲਤ ‘ਚ ਦਾਖਲ ਆਪਣੀ ਅਰਜ਼ੀ ‘ਚ ਕਿਹਾ ਹੈ ਕਿ ਉਹ ਇੱਕ ਅਦਾਕਾਰਾ ਹੈ ਤੇ ਇਸ ਲਈ ਪ੍ਰੋਫ਼ੈਸ਼ਨਲ ਕਮਿਟਮੈਂਟਸ ਲਈ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਕਈ ਥਾਵਾਂ ਦੀ ਯਾਤਰਾ ਕਰਨੀ ਪੈਂਦੀ ਹੈ।

ਇਹ ਵੀ ਪੜੋ: ਪੰਜਾਬ ਵਿਚ ਕੋਰੋਨਾ ਕੇਸ ਘਟਣ ਕਰਕੇ ਕੀ ਅੱਜ ਮਿਲ ਸਕਦੀ ਲਾਕਡਾਊਨ ‘ਚ ਛੋਟ?

ਕੰਗਨਾ ਨੇ ਕਿਹਾ ਕਿ ਉਹ ਇਕ ਫ਼ਿਲਮ ‘ਚ ਮੁੱਖ ਅਦਾਕਾਰਾ ਹੈ ਤੇ ਉਸ ਨੂੰ 15 ਜੂਨ ਤੋਂ ਅਗਸਤ ਤਕ ਬੁੱਡਾਪੇਸਟ ਦੀ ਯਾਤਰਾ ਕਰਨੀ ਹੈ। ਕੰਗਨਾ ਨੇ ਇਸ ਦੇ ਨਾਲ ਦੱਸਿਆ ਕਿ ਉਸ ਦੇ ਪਾਸਪੋਰਟ ਦੀ ਤਰੀਕ ਸਤੰਬਰ 2021 ਨੂੰ ਖਤਮ ਹੋ ਰਹੀ ਹੈ। 

Leave a Reply

Your email address will not be published. Required fields are marked *