ਬਠਿੰਡਾ : ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਜੁੜੇ ਮਾਨਹਾਨੀ ਦੇ ਮਾਮਲੇ ਵਿੱਚ ਅੱਜ ਬਠਿੰਡਾ ਦੀ ਅਦਾਲਤ ਵਿੱਚ ਅਹਿਮ ਸੁਣਵਾਈ ਹੋਈ। ਚਰਚਿਤ ‘ਕੰਗਨਾ ਬਨਾਮ ਬੀਬੀ ਮਹਿੰਦਰ ਕੌਰ’ ਕੇਸ ਤਹਿਤ ਅੱਜ ਅਦਾਲਤ ਵਿੱਚ ਮੁੱਖ ਗਵਾਹ ਗੁਰਪ੍ਰੀਤ ਸਿੰਘ ਦੀ ਗਵਾਹੀ ਦਰਜ ਕੀਤੀ ਗਈ, ਜਦਕਿ ਕੰਗਨਾ ਰਨੋਤ ਨੇ ਆਪਣਾ ਪੱਖ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਅੱਗੇ ਰੱਖਿਆ।
ਪਾਸਪੋਰਟ ਸਰੰਡਰ ਕਰਨ ਦੀ ਲੱਗੀ ਅਰਜ਼ੀ
ਇਸ ਸੁਣਵਾਈ ਦੌਰਾਨ ਬੀਬੀ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਵੱਲੋਂ ਅਦਾਲਤ ਵਿੱਚ ਇੱਕ ਹੋਰ ਅਹਿਮ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਅਰਜ਼ੀ ਵਿੱਚ ਕੰਗਨਾ ਰਨੋਤ ਦਾ ਪਾਸਪੋਰਟ ਅਦਾਲਤ ਵਿੱਚ ਜਮ੍ਹਾਂ (ਸਰੰਡਰ) ਕਰਵਾਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਵੱਲੋਂ ਇਸ ਅਰਜ਼ੀ ‘ਤੇ ਹੁਣ ਅਗਲੀ ਸੁਣਵਾਈ ਦੌਰਾਨ ਵਿਚਾਰ ਕੀਤਾ ਜਾਵੇਗਾ।
ਅਗਲੀ ਤਾਰੀਖ਼ ਅਤੇ ਬੀਬੀ ਮਹਿੰਦਰ ਕੌਰ ਦੇ ਬਿਆਨ
ਲਿਵਿੰਗ ਇੰਡੀਆ ਨਿਊਜ਼ ਚੈਨਲ ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਬੀਬੀ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 15 ਸਤੰਬਰ ਨੂੰ ਹੋਵੇਗੀ। ਇਸ ਤਾਰੀਖ਼ ‘ਤੇ ਜਿੱਥੇ ਪਾਸਪੋਰਟ ਵਾਲੀ ਅਰਜ਼ੀ ‘ਤੇ ਸੁਣਵਾਈ ਹੋਵੇਗੀ, ਉੱਥੇ ਹੀ ਮਾਨਹਾਨੀ ਕੇਸ ਦੀ ਸ਼ਿਕਾਇਤਕਰਤਾ ਬੀਬੀ ਮਹਿੰਦਰ ਕੌਰ ਦੇ ਆਪਣੇ ਬਿਆਨ ਵੀ ਅਦਾਲਤ ਵਿੱਚ ਵਿਸਥਾਰ ਨਾਲ ਕਲਮਬੱਧ ਕੀਤੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਦਵਿੰਦਰ ਸਿੰਘ ਮੌਤ ਮਾਮਲਾ: ਭਗੜਾਣਾ ਵਾਸੀਆਂ ਵੱਲੋਂ ਐਸ.ਐਸ.ਪੀ. ਦਫ਼ਤਰ ਬਾਹਰ ਪ੍ਰਦਰਸ਼ਨ, ਕੇਸ ਰੱਦ ਕਰਨ ਦੀ ਮੰਗ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



